ਫਰਾਂਸ ਦੇ ਦੋ ਦਿਨਾ ਦੌਰੇ ਤੋਂ ਬਾਅਦ PM ਮੋਦੀ ਅਮਰੀਕਾ ਪਹੁੰਚੇ
ਵਾਸਿੰਗਟਨ, 13 ਫ਼ਰਵਰੀ, ਦੇਸ਼ ਕਲਿਕ ਬਿਊਰੋ :
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਰਾਂਸ ਦਾ ਦੋ ਦਿਨਾ ਦੌਰਾ ਪੂਰਾ ਕਰਨ ਤੋਂ ਬਾਅਦ ਅਮਰੀਕਾ ਪਹੁੰਚ ਗਏ। ਉਨ੍ਹਾਂ ਦਾ ਜਹਾਜ਼ ਅੱਜ ਵੀਰਵਾਰ ਸਵੇਰੇ ਕਰੀਬ 4.30 ਵਜੇ ਮੈਰੀਲੈਂਡ ਦੇ ਜੁਆਇੰਟ ਬੇਸ ਐਂਡਰਿਊਜ਼ ‘ਤੇ ਉਤਰਿਆ।
ਪ੍ਰਧਾਨ ਮੰਤਰੀ ਮੋਦੀ ਇੱਥੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਦੁਵੱਲੀ ਗੱਲਬਾਤ ਕਰਨਗੇ। ਇਸ ਤੋਂ ਇਲਾਵਾ ਉਹ ਕਈ ਕਾਰੋਬਾਰੀ ਨੇਤਾਵਾਂ ਅਤੇ ਭਾਰਤੀ ਭਾਈਚਾਰੇ ਦੇ ਲੋਕਾਂ ਨਾਲ ਵੀ ਮੁਲਾਕਾਤ ਕਰਨਗੇ।
ਮੀਡੀਆ ਰਿਪੋਰਟਾਂ ਮੁਤਾਬਕ ਮੋਦੀ ਦਾ ਵਫ਼ਦ ਕੁੱਲ 6 ਮੀਟਿੰਗਾਂ ਵਿੱਚ ਸ਼ਾਮਲ ਹੋਵੇਗਾ। ਮੋਦੀ ਦੀ ਆਖ਼ਰੀ ਮੁਲਾਕਾਤ ਵੀਰਵਾਰ ਨੂੰ ਸ਼ਾਮ 4 ਵਜੇ (ਭਾਰਤੀ ਸਮੇਂ ਮੁਤਾਬਕ ਸ਼ੁੱਕਰਵਾਰ ਨੂੰ 2:30 ਵਜੇ) ਹੋਵੇਗੀ। ਇਸ ਤੋਂ ਬਾਅਦ ਮੋਦੀ ਅਮਰੀਕੀ ਰਾਸ਼ਟਰਪਤੀ ਨਾਲ ਡਿਨਰ ਕਰਨਗੇ।
