ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ’ਚ ਵੱਡੇ ਫੈਸਲੇ

Punjab

ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ’ਚ ਵੱਡੇ ਫੈਸਲੇ
ਚੰਡੀਗੜ੍ਹ, 13 ਫਰਵਰੀ, ਦੇਸ਼ ਕਲਿੱਕ ਬਿਓਰੋ :
ਪੰਜਾਬ ਮੰਤਰੀ ਮੰਡਲ ਦੀ ਅਹਿਮ ਮੀਟਿੰਗ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਹੋਈ। ਅੱਜ ਹੋਈ ਮੀਟਿੰਗ ਵਿੱਚ ਕਈ ਵੱਡੇ ਫੈਸਲੇ ਕੀਤੇ ਗਏ।ਮੀਟਿੰਗ ਸਬੰਧਤ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਰਾਜਪਾਲ ਦਫਤਰ, ਯੂਵਕ ਸੇਵਾਵਾਂ ਤੇ ਹੋਰ ਵਿਭਾਗ ਚ ਪੋਸਟਾਂ ਸਥਾਪਿਤ ਕੀਤੀਆਂ ਗਈਆਂ ਹਨ। ਡਾਕਟਰਾਂ ਦੀ ਭਰਤੀ ਕੀਤੀ ਜਾਵੇਗੀ। ਪ੍ਰਵਾਸੀ ਪੰਜਾਬੀਆਂ ਦੇ ਫੈਸਲਿਆਂ ਲਈ ਛੇ ਐਨ ਆਰ ਆਈ ਅਦਾਲਤਾਂ ਦੀ ਸਥਾਪਨਾ ਕੀਤੀ ਜਾਵੇਗੀ।ਸਿਹਤ ਵਿਭਾਗ ਵਿੱਚ 822 ਪੋਸਟਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਪੀ ਟੀ ਆਈ 2000 ਟੀਚਰਾਂ ਦੀ ਭਰਤੀ ਕੀਤੀ ਜਾਵੇਗੀ। ਡਾਕਟਰਾਂ ਦੀ ਭਰਤੀ ਕੀਤੀ ਜਾਵੇਗੀ।ਪੰਜਾਬ ਰਾਜ ਕਾਨੂੰਨੀ ਸੇਵਾਵਾਂ ਵਿੱਚ 22 ਪੋਸਟਾਂ, ਯੁਵਕ ਸੇਵਾਵਾਂ ਦੇ ਵਿਚ ਤਿੰਨ ਪੋਸਟਾਂ ਮਲੇਰਕੋਟਲਾ ਵਿਖੇ ਸਥਾਪਤ ਕਰਨ ਦਾ ਫ਼ੈਸਲਾ , 13 ਸਪੋਰਟਸ ਮਹਿਕਮੇ ਵਿਚ ਡਾਕਟਰ ਭਰਤੀ ਕਰਨ , ਆਬਕਾਰੀ ਤੇ ਕਰ ਵਿਭਾਗ ਵਿਚ 53 ਪੋਸਟਾਂ ਡਾਰਾਇਵਰਾਂ,822 ਪੋਸਟਾਂ ਸਿਹਤ ਤੇ ਪਰਿਵਾਰ ਭਲਾਈ ਵਿਚ ਭਰਤੀਆਂ ਜਾਣਗੀਆਂ, ਪੰਜਾਬ ਵਿੱਚ ਪੀਟੀਆਈ ਅਧਿਆਪਕਾਂ ਦੀ 2000 ਪੋਸਟਾਂ  ਭਰੀਆਂ ਜਾਣਗੀਆਂ, ਮੈਡੀਕਲ ਤੇ ਖੋਜ ਖੇਤਰ ਵਿਚ 97 ਡਾਕਟਰਾਂ ਦੀ ਭਰਤੀ ਕੀਤੀ ਜਾਵੇਗੀ। ਉਨ੍ਹਾਂ ਐਲਾਨ ਕੀਤਾ ਕਿ,6 ਸਪੈਸ਼ਲ ਅਦਾਲਤਾਂ ਦਾ ਗਠਨ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸ ਦੇ ਨਾਲ ਹੀ ਚੀਮਾ ਨੇ ਐਲਾਨ ਕੀਤਾ ਕਿ, ਪੰਜਾਬ ਦੇ ਡਾਕਟਰਾਂ ਦੀ ਤਨਖ਼ਾਹ ਵਿੱਚ ਵਾਧਾ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ, ਪੇਂਡੂ ਖੇਤਰ ਵਿੱਚ ਚੌਂਕੀਦਾਰੀ ਭੱਤਾ ਵਧਾ ਕੇ 1500 ਪ੍ਰਤੀ ਮਹੀਨਾ ਕੀਤਾ ਹੈ। 

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।