ਮਨੀਪੁਰ ‘ਚ CRPF ਜਵਾਨ ਵਲੋਂ ਆਪਣੇ ਸਾਥੀਆਂ ‘ਤੇ ਗੋਲੀਬਾਰੀ, 3 ਜਵਾਨਾਂ ਦੀ ਮੌਤ 8 ਜ਼ਖਮੀ

Punjab

ਮਨੀਪੁਰ ‘ਚ CRPF ਜਵਾਨ ਵਲੋਂ ਆਪਣੇ ਸਾਥੀਆਂ ‘ਤੇ ਗੋਲੀਬਾਰੀ, 3 ਜਵਾਨਾਂ ਦੀ ਮੌਤ 8 ਜ਼ਖਮੀ
ਇੰਫਾਲ, 14 ਫ਼ਰਵਰੀ, ਦੇਸ਼ ਕਲਿਕ ਬਿਊਰੋ :
ਬੀਤੀ ਰਾਤ ਮਨੀਪੁਰ ਦੇ ਇੱਕ ਕੈਂਪ ਵਿੱਚ ਇੱਕ ਸੀਆਰਪੀਐਫ ਜਵਾਨ ਨੇ ਆਪਣੇ ਸਾਥੀਆਂ ‘ਤੇ ਗੋਲੀਬਾਰੀ ਕੀਤੀ ਅਤੇ ਫਿਰ ਖੁਦ ਨੂੰ ਗੋਲੀ ਮਾਰ ਲਈ। ਇਸ ਘਟਨਾ ‘ਚ 3 ਜਵਾਨਾਂ ਦੀ ਮੌਤ ਹੋ ਗਈ ਅਤੇ 8 ਜ਼ਖਮੀ ਹੋ ਗਏ। ਸਾਰਿਆਂ ਨੂੰ ਰਿਜਨਲ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ (RIMS), ਇੰਫਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਇਹ ਘਟਨਾ ਵੀਰਵਾਰ ਰਾਤ ਕਰੀਬ 8:20 ਵਜੇ ਇੰਫਾਲ ਪੱਛਮੀ ਜ਼ਿਲੇ ਦੇ ਲਾਮਫੇਲ ਸਥਿਤ ਸੀਆਰਪੀਐੱਫ ਕੈਂਪ ‘ਚ ਵਾਪਰੀ। ਮੀਡੀਆ ਰਿਪੋਰਟਾਂ ਮੁਤਾਬਕ ਮੁਲਜ਼ਮ ਹੌਲਦਾਰ ਸੰਜੇ ਕੁਮਾਰ ਨੇ ਆਪਣੀ ਸਰਵਿਸ ਰਾਈਫਲ ਨਾਲ ਗੋਲੀਬਾਰੀ ਕੀਤੀ, ਜਿਸ ਨਾਲ ਇਕ ਕਾਂਸਟੇਬਲ ਅਤੇ ਇਕ ਸਬ-ਇੰਸਪੈਕਟਰ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਤੋਂ ਬਾਅਦ ਉਸ ਨੇ ਖੁਦ ਨੂੰ ਵੀ ਗੋਲੀ ਮਾਰ ਲਈ, ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।