ਮੋਹਾਲੀ : ‘ਡੌਂਕੀ ਰੂਟ’ ‘ਤੇ ਅਮਰੀਕਾ ਜਾ ਰਹੇ ਨੌਜਵਾਨ ਦੀ ਰਸਤੇ ‘ਚ ਮੌਤ
ਮੋਹਾਲੀ, 23 ਫ਼ਰਵਰੀ, ਦੇਸ਼ ਕਲਿਕ ਬਿਊਰੋ :
ਮੁਹਾਲੀ ਜ਼ਿਲ੍ਹੇ ਦੇ ਡੇਰਾਬੱਸੀ ਦੇ ਪਿੰਡ ਸ਼ੇਖਪੁਰਾ ਕਲਾਂ ਦੇ 24 ਸਾਲਾ ਰਣਦੀਪ ਸਿੰਘ ਨੇ ਕਰੀਬ 25 ਲੱਖ ਰੁਪਏ ਖਰਚ ਕੇ ਅਮਰੀਕਾ ਜਾਣ ਦਾ ਸੁਪਨਾ ਲਿਆ ਸੀ। ਏਜੰਟ ਨੇ ਉਸ ਨੂੰ ਕੈਨੇਡਾ ਰਾਹੀਂ ਅਮਰੀਕਾ ਲਿਜਾਣ ਦਾ ਦਾਅਵਾ ਕੀਤਾ ਸੀ। ਪਰ ਪਹਿਲਾਂ ਉਹ ਵੀਅਤਨਾਮ ਅਤੇ ਫਿਰ ਕੰਬੋਡੀਆ ਵਿੱਚ ਅੱਠ ਮਹੀਨਿਆਂ ਤੱਕ ਫਸਿਆ ਰਿਹਾ।
ਇਸ ਦੌਰਾਨ ਉਹ ਬੀਮਾਰ ਹੋ ਗਿਆ। ਪਰ ਉਸਦਾ ਇਲਾਜ ਵੀ ਨਹੀਂ ਕਰਵਾਇਆ ਗਿਆ। ਇਨਫੈਕਸ਼ਨ ਇੰਨਾ ਵਧ ਗਿਆ ਕਿ ਸ਼ਨੀਵਾਰ ਨੂੰ ਉਸ ਦੀ ਮੌਤ ਹੋ ਗਈ। ਹੁਣ ਪਰਿਵਾਰ ਨੇ ਪੰਜਾਬ ਸਰਕਾਰ ਨੂੰ ਪੁੱਤਰ ਦੀ ਲਾਸ਼ ਭਾਰਤ ਲਿਆਉਣ ਦੀ ਅਪੀਲ ਕੀਤੀ ਹੈ। ਨਾਲ ਹੀ ਦੋਸ਼ੀ ਏਜੰਟ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ।
