ICC ਚੈਂਪੀਅਨਜ਼ ਟਰਾਫੀ : ਦੁਬਈ ‘ਚ ਅੱਜ ਭਾਰਤ ਤੇ ਪਾਕਿਸਤਾਨ ਹੋਣਗੇ ਆਹਮੋ-ਸਾਹਮਣੇ
ਦੁਬਈ, 23 ਫਰਵਰੀ, ਦੇਸ਼ ਕਲਿਕ ਬਿਊਰੋ :
ਆਈ.ਸੀ.ਸੀ. ਚੈਂਪੀਅਨਜ਼ ਟਰਾਫੀ ‘ਚ ਭਾਰਤ ਅਤੇ ਪਾਕਿਸਤਾਨ ਅੱਜ ਆਹਮੋ-ਸਾਹਮਣੇ ਹੋਣਗੇ।ਦੋਵਾਂ ਦੇਸ਼ਾਂ ਦੀਆਂ ਕ੍ਰਿਕਟ ਟੀਮਾਂ ਵਿਚਕਾਰ ਮੈਚ ਅੱਜ ਖੇਡਿਆ ਜਾਵੇਗਾ। ਦੁਪਹਿਰ 2.30 ਵਜੇ ਇਹ ਮੈਚ ਦੁਬਈ ਇੰਟਰਨੈਸ਼ਨਲ ਸਟੇਡੀਅਮ ‘ਚ ਖੇਡਿਆ ਜਾਵੇਗਾ, ਟਾਸ 2 ਵਜੇ ਹੋਵੇਗਾ।
ਟੂਰਨਾਮੈਂਟ ‘ਚ ਦੋਵਾਂ ਟੀਮਾਂ ਦਾ ਇਹ ਦੂਜਾ ਮੈਚ ਹੈ। ਭਾਰਤ ਨੇ ਪਹਿਲੇ ਮੈਚ ਵਿੱਚ ਬੰਗਲਾਦੇਸ਼ ਨੂੰ ਹਰਾਇਆ ਸੀ। ਜਦਕਿ ਪਾਕਿਸਤਾਨ ਨੂੰ ਪਹਿਲੇ ਮੈਚ ‘ਚ ਨਿਊਜ਼ੀਲੈਂਡ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਪਿਛਲੀ ਚੈਂਪੀਅਨਜ ਟਰਾਫੀ 2017 ‘ਚ ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਦੋ ਵਾਰ ਆਹਮੋ-ਸਾਹਮਣੇ ਹੋਈਆਂ ਸਨ। ਭਾਰਤ ਨੇ ਗਰੁੱਪ ਸਟੇਜ ਵਿੱਚ ਜਿੱਤ ਦਰਜ ਕੀਤੀ ਸੀ, ਜਦੋਂ ਕਿ ਫਾਈਨਲ ਵਿੱਚ ਪਾਕਿਸਤਾਨ ਨੇ ਸਕੋਰ ਬਰਾਬਰ ਕਰ ਲਿਆ ਸੀ ਅਤੇ ਭਾਰਤ ਨੂੰ 180 ਦੌੜਾਂ ਨਾਲ ਹਰਾਇਆ ਸੀ।
