ਵਿਆਹ ਦੌਰਾਨ 4 ਵਿਅਕਤੀਆਂ ਵਲੋਂ ਹਵਾਈ ਫਾਇਰਿੰਗ, ਵੀਡੀਓ ਵਾਇਰਲ, ਪਰਚਾ ਦਰਜ

ਪੰਜਾਬ


ਗੁਰਦਾਸਪੁਰ, 1 ਮਾਰਚ, ਦੇਸ਼ ਕਲਿਕ ਬਿਊਰੋ :
ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਵਿੱਚ ਇੱਕ ਵਿਆਹ ਸਮਾਰੋਹ ਦੌਰਾਨ ਹਵਾਈ ਫਾਇਰਿੰਗ ਦੀ ਘਟਨਾ ਸਾਹਮਣੇ ਆਈ, ਜਿਸ ਦੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਪੁਲਿਸ ਨੇ ਕਾਰਵਾਈ ਕਰਦੇ ਹੋਏ ਚਾਰ ਵਿਅਕਤੀਆਂ ਖਿਲਾਫ਼ ਆਰਮਜ਼ ਐਕਟ ਅਧੀਨ ਕੇਸ ਦਰਜ ਕਰ ਲਿਆ ਹੈ।
ਐਸ.ਐਸ.ਪੀ. ਆਦਿਤਿਆ ਨੇ ਦੱਸਿਆ ਕਿ ਇਹ ਚਾਰ ਵਿਅਕਤੀ ਵਿਆਹ ਮੌਕੇ ਪੈਲੇਸ ਦੀ ਪਾਰਕਿੰਗ ’ਚ ਹਵਾਈ ਫਾਇਰ ਕਰ ਰਹੇ ਸਨ। ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਤੁਰੰਤ ਕਾਰਵਾਈ ਕੀਤੀ।
ਜਿਕਰਯੋਗ ਹੈ ਕਿ ਹਵਾਈ ਫਾਇਰਿੰਗ ਕਾਰਨ ਅਕਸਰ ਵੱਡੇ ਹਾਦਸੇ ਵਾਪਰਦੇ ਹਨ। ਕੁਝ ਦਿਨ ਪਹਿਲਾਂ ਜਲੰਧਰ ’ਚ ਵੀ ਇੱਕ ਸਰਪੰਚ ਦੇ ਪਤੀ ਦੀ ਜਾਨ ਹਵਾਈ ਫਾਇਰਿੰਗ ਕਾਰਨ ਗਈ ਸੀ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।