ਅੱਜ ਦਾ ਇਤਿਹਾਸ

ਰਾਸ਼ਟਰੀ


17 ਮਾਰਚ, 1942 ਨੂੰ ਅਮਰੀਕਾ ਦੇ ਰਾਸ਼ਟਰਪਤੀ ਫ੍ਰੈਂਕਲਿਨ ਡੀ. ਰੂਜ਼ਵੈਲਟ ਨੇ ਨੈਸ਼ਨਲ ਗੈਲਰੀ ਆਫ਼ ਆਰਟ ਰਾਸ਼ਟਰ ਨੂੰ ਸਮਰਪਿਤ ਕੀਤੀ ਸੀ
ਚੰਡੀਗੜ੍ਹ, 17 ਮਾਰਚ, ਦੇਸ਼ ਕਲਿਕ ਬਿਊਰੋ :
ਦੇਸ਼ ਅਤੇ ਦੁਨੀਆ ਵਿਚ 17 ਮਾਰਚ ਦਾ ਇਤਿਹਾਸ ਕਈ ਮਹੱਤਵਪੂਰਨ ਘਟਨਾਵਾਂ ਦਾ ਗਵਾਹ ਹੈ ਅਤੇ ਕਈ ਮਹੱਤਵਪੂਰਨ ਘਟਨਾਵਾਂ ਇਤਿਹਾਸ ਦੇ ਪੰਨਿਆਂ ਵਿਚ ਸਦਾ ਲਈ ਦਰਜ ਹੋ ਗਈਆਂ ਹਨ।ਆਓ ਜਾਣੀਏ 17 ਮਾਰਚ ਦੇ ਇਤਿਹਾਸ ਬਾਰੇ :-

  • ਅੱਜ ਦੇ ਦਿਨ 1996 ਵਿੱਚ ਸ਼੍ਰੀਲੰਕਾ ਨੇ ਫਾਈਨਲ ਵਿੱਚ ਆਸਟਰੇਲੀਆ ਨੂੰ ਸੱਤ ਵਿਕਟਾਂ ਨਾਲ ਹਰਾ ਕੇ ਕ੍ਰਿਕਟ ਵਿਸ਼ਵ ਕੱਪ ਦਾ ਖਿਤਾਬ ਜਿੱਤਿਆ ਸੀ।
  • 17 ਮਾਰਚ 1987 ਨੂੰ ਭਾਰਤੀ ਕ੍ਰਿਕਟਰ ਸੁਨੀਲ ਗਾਵਸਕਰ ਨੇ ਟੈਸਟ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਸੀ।
  • ਅੱਜ ਦੇ ਦਿਨ 1987 ਵਿੱਚ, IBM ਨੇ PC-DOS ਸੰਸਕਰਣ 3.3 ਜਾਰੀ ਕੀਤਾ ਸੀ।
  • 1963 ਵਿਚ 17 ਮਾਰਚ ਨੂੰ ਬਾਲੀ ਟਾਪੂ ‘ਤੇ ਜਵਾਲਾਮੁਖੀ ਫਟਣ ਨਾਲ ਲਗਭਗ 2,000 ਲੋਕਾਂ ਦੀ ਜਾਨ ਚਲੀ ਗਈ ਸੀ।
  • 17 ਮਾਰਚ 1959 ਨੂੰ ਬੋਧੀ ਧਾਰਮਿਕ ਆਗੂ ਦਲਾਈ ਲਾਮਾ ਤਿੱਬਤ ਤੋਂ ਭਾਰਤ ਪਹੁੰਚੇ ਸਨ।
  • 17 ਮਾਰਚ, 1942 ਨੂੰ ਅਮਰੀਕਾ ਦੇ ਰਾਸ਼ਟਰਪਤੀ ਫ੍ਰੈਂਕਲਿਨ ਡੀ. ਰੂਜ਼ਵੈਲਟ ਨੇ ਨੈਸ਼ਨਲ ਗੈਲਰੀ ਆਫ਼ ਆਰਟ ਰਾਸ਼ਟਰ ਨੂੰ ਸਮਰਪਿਤ ਕੀਤੀ ਸੀ।
  • ਅੱਜ ਦੇ ਦਿਨ 1906 ਵਿਚ ਤਾਈਵਾਨ ਵਿਚ ਆਏ ਭੂਚਾਲ ਵਿਚ ਲਗਭਗ 1,000 ਲੋਕਾਂ ਦੀ ਮੌਤ ਹੋ ਗਈ ਸੀ।
  • 17 ਮਾਰਚ 1845 ਨੂੰ ਲੰਡਨ ਦੇ ਸਟੀਫਨ ਪੈਰੀ ਨੇ ਰਬੜ ਬੈਂਡ ਦਾ ਪੇਟੈਂਟ ਕਰਵਾਇਆ ਸੀ।
  • ਅੱਜ ਦੇ ਦਿਨ 1782 ਵਿਚ ਈਸਟ ਇੰਡੀਆ ਕੰਪਨੀ ਅਤੇ ਮਰਾਠਾ ਸ਼ਾਸਕਾਂ ਵਿਚਕਾਰ ਸਲਬਾਈ ਦੀ ਸੰਧੀ ‘ਤੇ ਦਸਤਖਤ ਹੋਏ ਸਨ।
  • ਅੱਜ ਦੇ ਦਿਨ 1990 ਵਿੱਚ ਬੈਡਮਿੰਟਨ ਖਿਡਾਰਨ ਸਾਇਨਾ ਨੇਹਵਾਲ ਦਾ ਜਨਮ ਹੋਇਆ ਸੀ।
  • ਭਾਰਤੀ ਮੂਲ ਦੀ ਅਮਰੀਕੀ ਪੁਲਾੜ ਯਾਤਰੀ ਕਲਪਨਾ ਚਾਵਲਾ ਦਾ ਜਨਮ 17 ਮਾਰਚ 1962 ਨੂੰ ਹੋਇਆ ਸੀ।
  • ਅੱਜ ਦੇ ਦਿਨ 1946 ਵਿੱਚ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਪ੍ਰਿਥਵੀਰਾਜ ਚਵਾਨ ਦਾ ਜਨਮ ਹੋਇਆ ਸੀ।
  • ਅਮਰੀਕੀ ਦਾਰਸ਼ਨਿਕ ਪੈਟਰਿਕ ਸਾਪਾਸ ਦਾ ਜਨਮ 17 ਮਾਰਚ 1922 ਨੂੰ ਹੋਇਆ ਸੀ।
  • ਅੱਜ ਦੇ ਦਿਨ 2016 ਵਿੱਚ ਮਸ਼ਹੂਰ ਜਾਦੂਗਰ ਪਾਲ ਡੇਨੀਅਲ ਦੀ ਮੌਤ ਹੋ ਗਈ ਸੀ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।