ਜਲੰਧਰ : MLA ਦੀ ਬੱਸ ਨਾਲ ਟਕਰਾਉਣ ਤੋਂ ਬਾਅਦ ਥਾਰ ਪਲਟੀ, ਲੱਗਿਆ ਜਾਮ

ਪੰਜਾਬ


ਜਲੰਧਰ, 17 ਮਾਰਚ, ਦੇਸ਼ ਕਲਿਕ ਬਿਊਰੋ :
ਜਲੰਧਰ ਦੇ ਲੰਮਾ ਪਿੰਡ ਚੌਕ ਦੇ ਫਲਾਈਓਵਰ ‘ਤੇ ਕਰਤਾਰ ਬੱਸ ਸਰਵਿਸ ਦੀ ਇਕ ਬੱਸ ਨੇ ਥਾਰ ਜੀਪ ਨੂੰ ਟੱਕਰ ਮਾਰ ਦਿੱਤੀ। ਮਹਿੰਦਰਾ ਥਾਰ ਬੱਸ ਨਾਲ ਟਕਰਾਉਣ ਤੋਂ ਬਾਅਦ ਮੌਕੇ ‘ਤੇ ਹੀ ਪਲਟ ਗਈ। ਇਸ ਕਾਰਨ ਹਾਈਵੇਅ ’ਤੇ ਲੰਮਾ ਜਾਮ ਲੱਗ ਗਿਆ। ਜਿਸ ਬੱਸ ਨਾਲ ਇਹ ਹਾਦਸਾ ਹੋਇਆ ਉਹ ਕਾਂਗਰਸੀ ਵਿਧਾਇਕ ਦੀ ਕੰਪਨੀ ਕਰਤਾਰ ਬੱਸ ਸਰਵਿਸ ਦੀ ਹੈ।
ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਰੋਡ ਸੇਫਟੀ ਫੋਰਸ ਦੀ ਟੀਮ ਨੇ ਮੌਕੇ ‘ਤੇ ਪਹੁੰਚ ਕੇ ਥਾਰ ਨੂੰ ਸਿੱਧਾ ਕਰਵਾਇਆ। ਇਸ ਤੋਂ ਬਾਅਦ ਆਵਾਜਾਈ ਫਿਰ ਤੋਂ ਸੁਚਾਰੂ ਢੰਗ ਨਾਲ ਸ਼ੁਰੂ ਹੋ ਗਈ। ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਘਟਨਾ ਦੀ ਜਾਂਚ ਲਈ ਰਾਮਾਮੰਡੀ ਥਾਣਾ ਪੁਲਸ ਵੀ ਮੌਕੇ ‘ਤੇ ਪਹੁੰਚੀ ਸੀ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।