CM ਮਾਨ ਤੇ ਕੇਜਰੀਵਾਲ ਨੂੰ ਰੈਲੀ ਦੌਰਾਨ ਮੁਲਾਜ਼ਮਾਂ ਨੇ ਕੀਤੇ ਸਵਾਲ, ‘ਸਾਨੂੰ ਪੱਕੇ ਕਰੋ, ਅਸੀਂ ਉਮਰ ਗਵਾ ਦਿੱਤੀ’

ਪੰਜਾਬ

ਉਮਰ ਹੱਦ ’ਚ ਕਰਾਂਗੇ ਵਾਧਾ, ਤੁਹਾਨੂੰ ਪੱਕੇ ਕਰਾਂਗੇ : ਭਗਵੰਤ ਮਾਨ

ਲੁਧਿਆਣਾ, 17 ਮਾਰਚ, ਦੇਸ਼ ਕਲਿੱਕ ਬਿਓਰੋ :

ਪੰਜਾਬ ਦੇ ਮੁੱਖ ਮੰਤਰੀ ਭੁਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅੱਜ ਇੱਥੇ ਜਵਹਰ ਨਗਰ ਵਿਖੇ ਲੋਕਾਂ ਨੂੰ ਮਿਲਣ ਪਹੁੰਚੇ। ਇਸ ਦੌਰਾਨ ਲੋਕਾਂ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿੱਧੇ ਸਵਾਲ ਵੀ ਕੀਤੇ। ਇਕ ਮਹਿਲਾ ਕੱਚੇ ਮੁਲਾਜ਼ਮ ਵੱਲੋਂ ਆਪਣੀ ਸਮੱਸਿਆ ਸਾਹਮਣੇ ਰੱਖੀ ਗਈ। ਨਗਰ ਨਿਗਮ ਦੀ ਕੱਚੇ ਮੁਲਾਜ਼ਮ ਵੱਲੋਂ ਮੁੱਖ ਮੰਤਰੀ ਨੂੰ ਆਪਣਾ ਦਰਦ ਦੱਸਦੇ ਹੋਏ ਕਿਹਾ ਕਿ ਅਸੀਂ ਸਾਰੀ ਉਮਰ ਕੱਚੇ ਮੁਲਾਜ਼ਮਾਂ ਤੌਰ ਉਤੇ ਕੱਢ ਦਿੱਤੀ, ਸਾਨੂੰ ਪੱਕੇ ਕਰੋ। ਕੱਚੇ ਮੁਲਾਜ਼ਮ ਮਹਿਲਾ ਨੇ ਕਿਹਾ ਕਿ ਉਨ੍ਹਾਂ ਆਪਣੀ ਸਾਰੀ ਉਮਰ ਇੱਥੇ ਕੰਮ ਕਰਦਿਆਂ ਗਵਾ ਦਿੱਤੀ ਹੈ, ਪ੍ਰੰਤੂ ਸਾਨੂੰ ਪੱਕਾ ਨਹੀਂ ਕੀਤਾ ਗਿਆ।

ਇਹ ਵੀ ਪੜ੍ਹੋ : ਮੁਲਾਜ਼ਮਾਂ ਦੀ ਨੈਸ਼ਨਲ ਪੈਨਸ਼ਨ ਸਕੀਮ (NPS) ਨੂੰ ਲੈ ਕੇ ਸਰਕਾਰ ਵੱਲੋਂ ਨਵੇਂ ਦਿਸ਼ਾ ਨਿਰਦੇਸ਼ ਜਾਰੀ

ਮੁੱਖ ਮੰਤਰੀ ਭਗਵੰਤ ਮਾਨ ਨੇ ਤੁਰੰਤ ਇਸ ਸਬੰਧੀ ਜਾਣਕਾਰੀ ਲਈ ਜਿੰਨਾਂ ਨੂੰ ਦੱਸਿਆ ਕਿ ਉਮਰ ਹੱਦ ਵਧ ਜਾਣ ਕਾਰਨ ਇਨ੍ਹਾਂ ਨੂੰ ਪੱਕਾ ਨਹੀਂ ਕੀਤਾ ਜਾ ਸਕਿਆ। ਦੱਸਿਆ ਕਿ 3200 ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾ ਚੁੱਕਿਆ ਹੈ, ਪ੍ਰੰਤੂ 1600 ਮੁਲਾਜ਼ਮ ਪੱਕੇ ਨਹੀਂ ਕੀਤੇ ਗਏ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਮਰ ਦੀ ਹੱਦ ਵਿੱਚ ਵਾਧਾ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕੀਤਾ ਜਾਵੇਗਾ, ਚੁੱਲ੍ਹੇ ਚਲਦੇ ਰਹਿਣਗੇ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।