ਗ਼ਾਜ਼ਾ, 18 ਮਾਰਚ, ਦੇਸ਼ ਕਲਿਕ ਬਿਊਰੋ :
ਗਾਜ਼ਾ ਦੇ ਸਿਹਤ ਮੰਤਰਾਲੇ ਨੇ ਕਿਹਾ ਕਿ ਅੱਜ ਸਵੇਰੇ ਇਜ਼ਰਾਇਲੀ ਹਵਾਈ ਹਮਲਿਆਂ ਵਿੱਚ ਘੱਟੋ-ਘੱਟ 235 ਲੋਕ ਮਾਰੇ ਗਏ। ਜੰਗਬੰਦੀ ਤੋਂ ਬਾਅਦ ਗਾਜ਼ਾ ਵਿੱਚ ਕੀਤਾ ਗਿਆ ਇਹ ਸਭ ਤੋਂ ਵੱਡਾ ਹਮਲਾ ਹੈ। ਜਿਸ ਵਿੱਚ ਹੁਣ ਤੱਕ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ। ਹਮਾਸ ਨੇ ਚੇਤਾਵਨੀ ਦਿੱਤੀ ਹੈ ਕਿ ਗਾਜ਼ਾ ਵਿੱਚ ਇਜ਼ਰਾਈਲ ਦੇ ਨਵੇਂ ਹਮਲੇ ਜੰਗਬੰਦੀ ਦੀ ਉਲੰਘਣਾ ਹਨ ਅਤੇ ਬੰਧਕਾਂ ਦੀ ਜਾਨ ਨੂੰ ਖ਼ਤਰਾ ਹੋ ਸਕਦਾ ਹੈ।
ਫਲਸਤੀਨੀ ਅਧਿਕਾਰੀਆਂ ਨੇ ਹਮਲੇ ‘ਚ ਘੱਟੋ-ਘੱਟ 235 ਲੋਕਾਂ ਦੇ ਮਾਰੇ ਜਾਣ ਦੀ ਸੂਚਨਾ ਦਿੱਤੀ ਹੈ। ਕੇਂਦਰੀ ਗਾਜ਼ਾ ਦੇ ਅਲ-ਅਕਸਾ ਮਾਰਟਰ ਹਸਪਤਾਲ ਸਥਿਤ ਮੰਤਰਾਲੇ ਦੇ ਬੁਲਾਰੇ ਖਲੀਲ ਦੇਗਰਾਨ ਨੇ ਮੰਗਲਵਾਰ ਸਵੇਰੇ ਅਪਡੇਟ ਕੀਤੇ ਅੰਕੜੇ ਪ੍ਰਦਾਨ ਕੀਤੇ। ਦੱਸਿਆ ਜਾ ਰਿਹਾ ਹੈ ਕਿ ਜਨਵਰੀ ‘ਚ ਜੰਗਬੰਦੀ ਲਾਗੂ ਹੋਣ ਤੋਂ ਬਾਅਦ ਗਾਜ਼ਾ ‘ਚ ਇਹ ਸਭ ਤੋਂ ਭਿਆਨਕ ਹਮਲਾ ਹੈ। ਦੂਜੇ ਪਾਸੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਕਿ ਉਨ੍ਹਾਂ ਨੇ ਹਮਲੇ ਦਾ ਹੁਕਮ ਇਸ ਲਈ ਦਿੱਤਾ ਕਿਉਂਕਿ ਜੰਗਬੰਦੀ ਨੂੰ ਵਧਾਉਣ ਲਈ ਗੱਲਬਾਤ ਵਿੱਚ ਕੋਈ ਖਾਸ ਪ੍ਰਗਤੀ ਨਹੀਂ ਹੋਈ। ਨੇਤਨਯਾਹੂ ਦੇ ਦਫਤਰ ਨੇ ਕਿਹਾ ਕਿ ਇਜ਼ਰਾਈਲ ਹੁਣ ਫੌਜੀ ਤਾਕਤ ਵਧਾ ਕੇ ਹਮਾਸ ਖਿਲਾਫ ਕਾਰਵਾਈ ਕਰੇਗਾ।
