ਸਵਾਰੀਆਂ ਨਾਲ ਭਰੇ ਜਹਾਜ਼ ਨੂੰ Airport ‘ਤੇ Emergency Brake ਲਗਾ ਕੇ ਰੋਕਿਆ

ਰਾਸ਼ਟਰੀ


ਹਿਮਾਚਲ ਪ੍ਰਦੇਸ਼ ਦੇ Deputy CM ਤੇ DGP ਸਨ ਸਵਾਰ
ਸ਼ਿਮਲਾ, 24 ਮਾਰਚ, ਦੇਸ਼ ਕਲਿਕ ਬਿਊਰੋ :
ਹਿਮਾਚਲ ਦੇ ਸ਼ਿਮਲਾ ਜੁਬਾਰਹੱਟੀ ਹਵਾਈ ਅੱਡੇ ‘ਤੇ ਅੱਜ ਸੋਮਵਾਰ ਸਵੇਰੇ ਵੱਡਾ ਹਾਦਸਾ ਹੋਣੋਂ ਟਲ ਗਿਆ। ਦਿੱਲੀ ਤੋਂ ਸ਼ਿਮਲਾ ਆ ਰਹੇ ਅਲਾਇੰਸ ਏਅਰ ਦੇ ATR ਸਵਾਰੀਆਂ ਨਾਲ ਭਰੇ ਜਹਾਜ਼ ਨੂੰ ਤਕਨੀਕੀ ਖਰਾਬੀ ਤੋਂ ਬਾਅਦ ਐਮਰਜੈਂਸੀ ਬ੍ਰੇਕ ਲਗਾ ਕੇ ਰੋਕਣਾ ਪਿਆ। ਦੱਸਿਆ ਜਾ ਰਿਹਾ ਹੈ ਕਿ ਲੈਂਡਿੰਗ ਤੋਂ ਬਾਅਦ ਜਹਾਜ਼ ਦੀ ਰਫਤਾਰ ਘੱਟ ਨਹੀਂ ਹੋਈ।
ਜਹਾਜ਼ ਵਿੱਚ ਹਿਮਾਚਲ ਦੇ ਡਿਪਟੀ ਸੀਐਮ ਮੁਕੇਸ਼ ਅਗਨੀਹੋਤਰੀ ਅਤੇ ਡੀਜੀਪੀ ਡਾਕਟਰ ਅਤੁਲ ਵਰਮਾ ਸਵਾਰ ਸਨ। ਦੋਵੇਂ ਦਿੱਲੀ ਤੋਂ ਸ਼ਿਮਲਾ ਪਰਤ ਰਹੇ ਸਨ।
ਇਹ ਫਲਾਈਟ ਦਿੱਲੀ ਤੋਂ ਸ਼ਿਮਲਾ, ਸ਼ਿਮਲਾ ਤੋਂ ਧਰਮਸ਼ਾਲਾ, ਧਰਮਸ਼ਾਲਾ ਤੋਂ ਸ਼ਿਮਲਾ ਅਤੇ ਸ਼ਾਮ ਨੂੰ ਸ਼ਿਮਲਾ ਤੋਂ ਵਾਪਸ ਦਿੱਲੀ ਜਾਂਦੀ ਹੈ। ਫਿਲਹਾਲ ਅਗਲੀਆਂ ਤਿੰਨ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।