ਅੱਜ ਦਾ ਇਤਿਹਾਸ

ਸੋਸ਼ਲ ਮੀਡੀਆ ਰਾਸ਼ਟਰੀ


wikiwikiweb launch 25 March: ਵਾਰਡ ਕਨਿੰਘਮ ਨੇ 25 ਮਾਰਚ 1995 ਨੂੰ wikiwikiweb ਲਾਂਚ ਕੀਤੀ ਸੀ। ਇਹ ਅਜਿਹੀ ਪਹਿਲੀ ਸਾਈਟ ਸੀ ਜਿਸ ਨੂੰ ਯੂਜ਼ਰ ਐਡਿਟ ਕਰ ਸਕਦੇ ਸੀ।
ਚੰਡੀਗੜ੍ਹ: 25 ਮਾਰਚ, ਦੇਸ਼ ਕਲਿੱਕ ਬਿਓਰੋ
25 ਮਾਰਚ ਇਤਿਹਾਸ ਵਿੱਚ ਬਹੁਤ ਖਾਸ ਸਥਾਨ ਰੱਖਦਾ ਹੈ। 25 ਮਾਰਚ ਨੂੰ ਦੁਨੀਆ ਭਰ ਵਿੱਚ ਕਈ ਅਜਿਹੀਆਂ ਘਟਨਾਵਾ ਵਾਪਰੀਆਂ ਜੋ ਇਤਿਹਾਸ ਬਣ ਕੇ ਰਹਿ ਗਈਆਂ। 25 ਮਾਰਚ ਦੇ ਇਤਿਹਾਸ ਦੀਆਂ ਕੁਝ ਘਟਨਾਵਾਂ ਪੇਸ਼ ਕਰ ਰਹੇ ਹਾਂ।

  • ਵਾਰਡ ਕਨਿੰਘਮ ਨੇ 25 ਮਾਰਚ 1995 ਨੂੰ wikiwikiweb ਲਾਂਚ ਕੀਤੀ ਸੀ। ਇਹ ਅਜਿਹੀ ਪਹਿਲੀ ਸਾਈਟ ਸੀ ਜਿਸ ਨੂੰ ਯੂਜ਼ਰ ਐਡਿਟ ਕਰ ਸਕਦੇ ਸੀ।
  • ਅੱਜ ਦੇ ਦਿਨ 1655 ਨੂੰ ਸ਼ਨੀ ਗ੍ਰਹਿ ਦੇ ਸਭ ਤੋਂ ਵੱਡੇ ਉਪਗ੍ਰਹਿ ਟਾਈਟਨ ਦੀ ਖੋਜ ਹੋਈ।
  • 25 ਮਾਰਚ 1788 ਨੂੰ ਕਿਸੇ ਭਾਰਤੀ ਭਾਸ਼ਾ (ਬੰਗਾਲੀ) ਵਿੱਚ ਪਹਿਲਾ ਵਿਗਿਆਪਨ ਕਲਕੱਤਾ ਗਜ਼ਟ ਵਿੱਚ ਪ੍ਰਕਾਸ਼ਿਤ ਹੋਇਆ।
  • ਇਸੇ ਦਿਨ 1807 ਵਿੱਚ ਬ੍ਰਿਟਿਸ਼ ਸਮਰਾਜ ਵਿੱਚ ਗੁਲਾਮੀ ਪ੍ਰਥਾ ਦਾ ਅੰਤ ਹੋਇਆ।
  • ਅੱਜ ਦੇ ਦਿਨ ਹੀ 1821 ‘ਚ ਗਰੀਸ ਦੀ ਆਜ਼ਾਦੀ ਲਈ ਸੰਘਰਸ਼ ਦੀ ਸ਼ੁਰੂਆਤ।
  • ਯੂਨਾਨ ਦੀ ਰਾਜਧਾਨੀ ਏਥੇਨਸ ‘ਚ ਆਧੁਨਿਕ ਓਲੰਪਿਕ ਖੇਡਾਂ ਦੀ ਸ਼ੁਰੂਆਤ 1896 ਨੂੰ ਇਸੇ ਦਿਨ ਹੋਈ।
  • ਅੱਜ ਹੀ ਦੇ ਦਿਨ1898 ਨੂੰ ਸਿਸਟਰ ਨਿਵੇਦਿਤਾ ਨੂੰ ਸਵਾਮੀ ਵਿਵੇਕਾਨੰਦ ਨੇ ਬ੍ਰਹਮਚਰਿਆ ਦੀ ਦਿਖਿਆ ਦਿੱਤੀ।
  • ਇਸੇ ਦਿਨ 1914 ਨੂੰ ਪ੍ਰਸਿੱਧ ਅਮਰੀਕੀ ਕ੍ਰਿਸ਼ੀ ਵਿਗਿਆਨੀ, ਮਾਨਵਤਾਵਾਦੀ ਅਤੇ ਨੋਬਲ ਇਨਾਮ ਜੇਤੂ ਨਾਰਮਨ ਬੋਰਲੌਗ ਦਾ ਜਨਮ ਹੋਇਆ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।