ਆਦਮਪੁਰ ਹਵਾਈ ਅੱਡੇ ਤੋਂ ਜਲਦ ਸ਼ੁਰੂ ਹੋਵੇਗੀ ਮੁੰਬਈ ਲਈ ਸਿੱਧੀ ਉਡਾਣ

Punjab


ਆਦਮਪੁਰ, 30 ਮਾਰਚ, ਦੇਸ਼ ਕਲਿਕ ਬਿਊਰੋ :
ਜਲੰਧਰ ਦੇ ਆਦਮਪੁਰ ਹਵਾਈ ਅੱਡੇ ਤੋਂ ਮੁੰਬਈ ਲਈ ਸਿੱਧੀ ਉਡਾਣ ਸ਼ੁਰੂ ਹੋਣ ਜਾ ਰਹੀ ਹੈ। ਇਹ ਉਡਾਣ 5 ਜੂਨ ਤੋਂ ਸ਼ੁਰੂ ਹੋ ਜਾਵੇਗੀ।ਦੋਆਬੇ ਦੇ ਲੋਕਾਂ ਨੂੰ ਇਸ ਦਾ ਕਾਫੀ ਫਾਇਦਾ ਮਿਲੇਗਾ। ਕਰੀਬ ਪੰਜ ਸਾਲਾਂ ਬਾਅਦ ਆਦਮਪੁਰ ਤੋਂ ਮੁੰਬਈ ਸਿੱਧੀ ਉਡਾਣ ਸ਼ੁਰੂ ਹੋਣ ਜਾ ਰਹੀ ਹੈ।
ਇਸ ਦੀ ਸ਼ੁਰੂਆਤ ਏਅਰਲਾਈਨ ਇੰਡੀਗੋ ਵੱਲੋਂ ਕੀਤੀ ਜਾ ਰਹੀ ਹੈ। ਇਹ ਉਡਾਣ ਹਫ਼ਤੇ ਵਿੱਚ ਸੱਤ ਦਿਨ ਮੁੰਬਈ ਤੋਂ ਆਦਮਪੁਰ ਅਤੇ ਆਦਮਪੁਰ ਤੋਂ ਮੁੰਬਈ ਜਾਵੇਗੀ। ਜਿਸ ਵਿੱਚ ਮੁੰਬਈ ਤੋਂ ਆਦਮਪੁਰ ਦੀ ਫਲਾਈਟ ਦਾ ਨੰਬਰ 040286 ਅਤੇ ਆਦਮਪੁਰ ਤੋਂ ਮੁੰਬਈ ਲਈ ਫਲਾਈਟ ਦਾ ਨੰਬਰ 620287 ਹੋਵੇਗਾ।
ਪ੍ਰਾਪਤ ਜਾਣਕਾਰੀ ਅਨੁਸਾਰ ਮੁੰਬਈ ਤੋਂ ਆਉਣ ਵਾਲੀ ਫਲਾਈਟ ਸ਼ਾਮ ਕਰੀਬ 4.25 ਵਜੇ ਲੈਂਡ ਕਰੇਗੀ। ਉਡਾਣ ਦਾ ਆਦਮਪੁਰ ਹਵਾਈ ਅੱਡੇ ‘ਤੇ 35 ਮਿੰਟ ਦਾ ਸਟਾਪਓਵਰ ਹੋਵੇਗਾ। ਇਹ ਉਡਾਣ ਸ਼ਾਮ 5 ਵਜੇ ਮੁੜ ਮੁੰਬਈ ਪਰਤੇਗੀ। ਇਸ ਫਲਾਈਟ ਦਾ ਅੰਦਾਜ਼ਨ ਸਫਰ ਦੋ ਘੰਟੇ ਦਾ ਹੋਵੇਗਾ। ਦੋਵਾਂ ਰਾਜਾਂ ਵਿਚਕਾਰ ਚਲਾਈ ਜਾਣ ਵਾਲੀ ਇਹ ਉਡਾਣ ਏਅਰਬੱਸ ਹੈ, ਜੋ ਪਹਿਲੀ ਵਾਰ ਆਦਮਪੁਰ ਹਵਾਈ ਅੱਡੇ ਤੋਂ ਉਡਾਣ ਭਰ ਰਹੀ ਹੈ। ਆਦਮਪੁਰ ਹਵਾਈ ਅੱਡੇ ਤੋਂ ਕਈ ਉਡਾਣਾਂ ਨੂੰ ਕੋਰੋਨਾ ਦੇ ਦੌਰ ਦੌਰਾਨ ਰੋਕ ਦਿੱਤਾ ਗਿਆ ਸੀ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।