ਪਟਨਾ, 2 ਅਪ੍ਰੈਲ, ਦੇਸ਼ ਕਲਿਕ ਬਿਊਰੋ :
RJD ਸੁਪਰੀਮੋ ਲਾਲੂ ਯਾਦਵ ਦੀ ਸਿਹਤ ਪਿਛਲੇ 2 ਦਿਨਾਂ ਤੋਂ ਵਿਗੜ ਰਹੀ ਹੈ। ਬਲੱਡ ਸ਼ੂਗਰ ਵਧਣ ਦੀ ਖਬਰ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ੂਗਰ ਵਧਣ ਕਾਰਨ ਲਾਲੂ ਦਾ ਪੁਰਾਣੇ ਜ਼ਖਮ ਦੀ ਤਕਲੀਫ ਵਧ ਗਈ ਹੈ।
ਰਾਬੜੀ ਨਿਵਾਸ ‘ਤੇ ਲਾਲੂ ਦਾ ਇਲਾਜ ਕਰ ਰਹੇ ਡਾਕਟਰ ਨੇ ਉਨ੍ਹਾਂ ਨੂੰ ਦਿੱਲੀ ਲੈ ਜਾਣ ਦੀ ਸਲਾਹ ਦਿੱਤੀ ਹੈ। ਬੁੱਧਵਾਰ ਯਾਨੀ ਅੱਜ ਦੁਪਹਿਰ 2 ਵਜੇ ਲਾਲੂ ਨੂੰ ਏਅਰ ਐਂਬੂਲੈਂਸ ਰਾਹੀਂ ਇਲਾਜ ਲਈ ਦਿੱਲੀ ਭੇਜਣ ਦੀ ਤਿਆਰੀ ਹੈ।
ਜਿਕਰਯੋਗ ਹੈ ਕਿ 26 ਮਾਰਚ ਨੂੰ ਯਾਨੀ 7 ਦਿਨ ਪਹਿਲਾਂ ਲਾਲੂ ਯਾਦਵ ਨੇ ਗਰਦਾਨੀਬਾਗ ‘ਚ ਵਕਫ ਸੋਧ ਬਿੱਲ ਦੇ ਖਿਲਾਫ ਮੁਸਲਿਮ ਸੰਗਠਨਾਂ ਦੇ ਪ੍ਰਦਰਸ਼ਨ ‘ਚ ਹਿੱਸਾ ਲਿਆ ਸੀ। ਉਹ ਤੇਜਸਵੀ ਦੇ ਨਾਲ ਧਰਨੇ ‘ਤੇ ਪਹੁੰਚੇ ਸਨ।
Published on: ਅਪ੍ਰੈਲ 2, 2025 1:46 ਬਾਃ ਦੁਃ