ਨਵੀਂ ਦਿੱਲੀ, 3 ਅਪ੍ਰੈਲ, ਦੇਸ਼ ਕਲਿਕ ਬਿਊਰੋ :
ਨਿਆਂਪਾਲਿਕਾ ਵਿੱਚ ਪਾਰਦਰਸ਼ਤਾ ਅਤੇ ਲੋਕਾਂ ਦਾ ਭਰੋਸਾ ਬਣਾਈ ਰੱਖਣ ਲਈ ਸੁਪਰੀਮ ਕੋਰਟ ਦੇ ਸਾਰੇ ਜੱਜਾਂ ਨੇ ਅਹੁਦਾ ਸੰਭਾਲਣ ਸਮੇਂ ਆਪਣੀ ਜਾਇਦਾਦ ਦੇ ਵੇਰਵੇ ਜਨਤਕ ਕਰਨ ਦਾ ਫੈਸਲਾ ਕੀਤਾ ਹੈ।
1 ਅਪ੍ਰੈਲ ਨੂੰ ਹੋਈ ਫੁੱਲ ਕੋਰਟ ਮੀਟਿੰਗ ‘ਚ ਸਾਰੇ 34 ਜੱਜਾਂ ਨੇ ਚੀਫ ਜਸਟਿਸ ਆਫ ਇੰਡੀਆ ਸੰਜੀਵ ਖੰਨਾ ਦੀ ਮੌਜੂਦਗੀ ‘ਚ ਆਪਣੀ ਜਾਇਦਾਦ ਦਾ ਖੁਲਾਸਾ ਕਰਨ ਦਾ ਫੈਸਲਾ ਕੀਤਾ ਹੈ।
ਜੱਜਾਂ ਨੇ ਇਹ ਵੀ ਕਿਹਾ ਕਿ ਜਾਇਦਾਦਾਂ ਨਾਲ ਸਬੰਧਤ ਵੇਰਵੇ ਸੁਪਰੀਮ ਕੋਰਟ ਦੀ ਅਧਿਕਾਰਤ ਵੈੱਬਸਾਈਟ ‘ਤੇ ਅਪਲੋਡ ਕੀਤੇ ਜਾਣਗੇ। ਹਾਲਾਂਕਿ, ਵੈਬਸਾਈਟ ‘ਤੇ ਜਾਇਦਾਦ ਦੀ ਘੋਸ਼ਣਾ ਸਵੈਇੱਛਤ ਹੋਵੇਗੀ।
