ਲਾਰੈਂਸ ਬਿਸ਼ਨੋਈ ਤੇ ਰੋਹਿਤ ਗੋਦਾਰਾ ਗੈਂਗ ਦੇ ਦੋ ਨਾਮੀ ਗੈਂਗਸਟਰ ਅਸਲੇ ਸਮੇਤ ਗ੍ਰਿਫਤਾਰ

ਪੰਜਾਬ


ਚੰਡੀਗੜ੍ਹ, 8 ਅਪ੍ਰੈਲ, ਦੇਸ਼ ਕਲਿਕ ਬਿਊਰੋ :
ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਨੇ ਲਾਰੈਂਸ ਬਿਸ਼ਨੋਈ ਅਤੇ ਰੋਹਿਤ ਗੋਦਾਰਾ ਗੈਂਗ (gangsters)ਦੇ ਦੋ ਮੁੱਖ ਸਾਥੀ ਜਸ਼ਨ ਸੰਧੂ ਅਤੇ ਗੁਰਸੇਵਕ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ। ਦੋਵਾਂ ਨੂੰ ਮੋਹਾਲੀ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਮੁਲਜ਼ਮਾਂ ਕੋਲੋਂ ਇੱਕ .32 ਕੈਲੀਬਰ ਦਾ ਪਿਸਤੌਲ ਅਤੇ 07 ਕਾਰਤੂਸ ਬਰਾਮਦ ਹੋਏ ਹਨ। ਡੀਜੀਪੀ ਪੰਜਾਬ ਗੌਰਵ ਯਾਦਵ ਨੇ ਸੋਸ਼ਲ ਮੀਡੀਆ ਅਕਾਊਂਟ ਐਕਸ ‘ਤੇ ਪੋਸਟ ਕਰਕੇ ਇਹ ਜਾਣਕਾਰੀ ਦਿੱਤੀ ਹੈ।
ਪੁਲਸ ਮੁਤਾਬਕ ਜਸ਼ਨ ਸੰਧੂ 2023 ‘ਚ ਰਾਜਸਥਾਨ ਦੇ ਗੰਗਾਨਗਰ ‘ਚ ਹੋਏ ਇਕ ਕਤਲ ਕੇਸ ‘ਚ ਸ਼ਾਮਲ ਸੀ, ਪੁਲਸ ਕਾਫੀ ਸਮੇਂ ਤੋਂ ਉਸ ਦੀ ਭਾਲ ਕਰ ਰਹੀ ਸੀ। ਉਹ ਵਿਦੇਸ਼ ਭੱਜ ਗਿਆ ਸੀ। ਇਸ ਦੌਰਾਨ ਇਹ ਸਭ ਤੋਂ ਪਹਿਲਾਂ ਜਾਰਜੀਆ, ਅਜ਼ਰਬਾਈਜਾਨ, ਸਾਊਦੀ ਅਰਬ ਅਤੇ ਦੁਬਈ ਪਹੁੰਚਿਆ। ਗ੍ਰਿਫਤਾਰੀ ਤੋਂ ਬਚਣ ਲਈ ਉਹ ਆਪਣਾ ਟਿਕਾਣਾ ਵੀ ਬਦਲ ਰਿਹਾ ਸੀ। ਇਸ ਦੇ ਨਾਲ ਹੀ ਉਹ ਕੁਝ ਸਮਾਂ ਪਹਿਲਾਂ ਦੁਬਈ ਤੋਂ ਨੇਪਾਲ ਪਹੁੰਚਿਆ ਸੀ। ਨਾਲ ਹੀ ਪੁਲਿਸ ਤੋਂ ਬਚਣ ਲਈ ਉਹ ਸੜਕੀ ਰਸਤੇ ਭਾਰਤ ਵਿੱਚ ਦਾਖਲ ਹੋ ਗਿਆ ਸੀ।

Published on: ਅਪ੍ਰੈਲ 8, 2025 9:18 ਪੂਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।