ਮੋਹਾਲੀ: ਫੇਜ਼ 10-11 ਲਾਈਟਾਂ ‘ਤੇ ਸੜਕ ਵਿਚਕਾਰ ਛੱਡਿਆ ਖੰਭਾ ਲੋਕਾਂ ਦੀ ਜਾਨ ਨੂੰ ਖਤਰਾ: ਕੁਲਜੀਤ ਬੇਦੀ

ਪੰਜਾਬ

ਮੋਹਾਲੀ: 18 ਅਪ੍ਰੈਲ, ਦੇਸ਼ ਕਲਿੱਕ ਬਿਓਰੋ

ਮੋਹਾਲੀ ਦੇ ਫੇਜ਼ ਸੱਤ ਤੋਂ 11 ਤੱਕ  ਚੱਲ ਰਹੀ ਸੜਕ ਚੌੜੀਕਰਨ ਦੀ ਪ੍ਰਕਿਰਿਆ ਦੌਰਾਨ ਫੇਜ਼ 10 ਅਤੇ 11 ਦੀਆਂ ਲਾਈਟਾਂ ਉੱਤੇ ਸੜਕ ਦੇ  ਛੱਡਿਆ ਗਿਆ ਇੱਕ ਖੰਭਾ ਹੁਣ ਲੋਕਾਂ ਦੀ ਜਾਨ ਲਈ ਖਤਰਾ ਬਣਿਆ ਹੋਇਆ ਹੈ। ਮੋਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਇਸ ਮੁੱਦੇ ਨੂੰ ਗੰਭੀਰਤਾ ਨਾਲ ਚੁੱਕਦਿਆਂ ਸਖਤ ਨਿਖੇਧੀ ਕੀਤੀ ਹੈ ਅਤੇ ਜਿੰਮੇਵਾਰ ਅਧਿਕਾਰੀਆਂ ਅਤੇ ਠੇਕੇਦਾਰ ਖਿਲਾਫ ਕਾਰਵਾਈ ਦੀ ਮੰਗ ਕਰਦਿਆਂ ਇਸ ਖੰਭੇ ਨੂੰ ਪਟਵਾਉਣ ਅਤੇ ਇੱਥੇ ਸਲਿਪ ਸੜਕ ਬਣਾਉਣ ਦੀ ਮੰਗ ਕੀਤੀ ਹੈ। ਉਹਨਾਂ ਇਹ ਵੀ ਕਿਹਾ ਕਿ ਇੱਥੇ ਡਿਵਾਈਡਰ ਪਹਿਲਾਂ ਹੀ ਬਣਾ ਦਿੱਤਾ ਗਿਆ ਹੈ ਜਦੋਂ ਕਿ ਟਰੈਫਿਕ ਦੀ ਸਮੱਸਿਆ ਨੂੰ ਦੇਖਦਿਆਂ ਇਸ ਨੂੰ ਬਾਅਦ ਦੇ ਵਿੱਚ ਵੀ ਬਣਾਇਆ ਜਾ ਸਕਦਾ ਸੀ। ਇਸ ਮੌਕੇ ਉਹਨਾਂ ਨਾਲ ਵਿਸ਼ੇਸ਼ ਤੌਰ ਤੇ ਸਮਾਜ ਸੇਵੀ ਬਲਬੀਰ ਸਿੰਘ ਸੋਹਲ ਵੀ ਹਾਜਰ ਸਨ

ਖੰਭਾ ਨਹੀਂ ਹਟਾਇਆ, ਟਰੈਫਿਕ ਜਾਮ ਅਤੇ ਹਾਦਸਿਆਂ ਦਾ ਖ਼ਤਰਾ
ਕੁਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਪਿਛਲੇ ਦੋ ਸਾਲਾਂ ਤੋਂ ਇਹ ਸੜਕ ਅਧੂਰੀ ਛੱਡੀ ਹੋਈ ਹੈ। ਇਸ ਖੰਭੇ ਕਾਰਨ ਸੜਕ ‘ਤੇ ਟਰੈਫਿਕ ਜਾਮ ਲਗਦੇ ਹਨ ਅਤੇ ਰਾਤ ਵੇਲੇ ਹਾਦਸਿਆਂ ਦਾ ਖ਼ਤਰਾ ਵਧ ਗਿਆ ਹੈ। ਉਨ੍ਹਾਂ ਕਿਹਾ ਕਿ ਪਿਛਲਾ ਖੰਭਾ ਹਟਾਇਆ ਨਹੀਂ ਇਥੇ ਨਵਾਂ ਖੰਭਾ ਲਗਾ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਇਹ ਖੰਭਾ ਲਾਈਟਾਂ ਨਾਲ ਖੜਾ ਹੈ ਅਤੇ ਰਾਹਗੀਰਾਂ ਅਤੇ ਵਾਹਨ ਸਵਾਰਾਂ ਲਈ ਮੁਸੀਬਤ ਬਣਿਆ ਹੋਇਆ ਹੈ।

ਕਾਰੋਬਾਰ ਪ੍ਰਭਾਵਿਤ, ਪਾਰਕਿੰਗ ਦੀ ਵੱਡੀ ਸਮੱਸਿਆ
ਬੇਦੀ ਨੇ ਕਿਹਾ ਕਿ ਇਲਾਕੇ ਦੀ ਮਾਰਕੀਟ, ਜਿਸ ‘ਚ ਕਰੋੜਾਂ ਰੁਪਏ ਦੀਆਂ ਜਾਇਦਾਦਾਂ ਹਨ, ਉਸਦਾ ਕਾਰੋਬਾਰ ਵੀ ਪ੍ਰਭਾਵਿਤ ਹੋ ਰਿਹਾ ਹੈ। ਪਾਰਕਿੰਗ ਲਈ ਥਾਂ ਨਹੀਂ ਬਚੀ। ਨਵੇਂ ਖੰਭੇ ਲਾ ਕੇ ਪੁਰਾਣੇ ਨਹੀਂ ਹਟਾਏ ਗਏ, ਜਿਸ ਨਾਲ ਸਾਰੀ ਵਿਵਸਥਾ ਖ਼ਰਾਬ ਹੋ ਗਈ ਹੈ। ਉਹਨਾਂ ਕਿਹਾ ਕਿ ਮਾਰਕੀਟ ਦੇ ਦੁਕਾਨਦਾਰ ਕਰੋੜਾਂ ਰੁਪਏ ਪ੍ਰੋਪਰਟੀ ਟੈਕਸ ਅਤੇ ਹੋਰ ਕਈ ਤਰ੍ਹਾਂ ਦੇ ਟੈਕਸ ਦਿੰਦੇ ਹਨ ਪਰ ਉਹਨਾਂ ਲਈ ਕੋਈ ਸਹੂਲਤ ਦਾ ਖਿਆਲ ਨਹੀਂ ਰੱਖਿਆ ਜਾਂਦਾ

ਸਲਿਪ ਰੋਡ ਬਣਾਉਣ ਦੀ ਮੰਗ
ਬੇਦੀ ਨੇ ਮੰਗ ਕੀਤੀ ਕਿ ਜਿੱਥੇ ਥਾਂ ਉਪਲੱਬਧ ਹੈ ਉੱਥੇ ਸਲਿਪ ਰੋਡ ਬਣਾਈ ਜਾਵੇ, ਤਾਂ ਜੋ ਟਰੈਫਿਕ ਦੇ ਦਬਾਅ ਨੂੰ ਘਟਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਇਹ ਮਾਮਲਾ ਜਿੰਮੇਵਾਰ ਅਧਿਕਾਰੀਆਂ ਦੀ ਅਣਦੇਖੀ ਦਾ ਨਤੀਜਾ ਹੈ ਅਤੇ ਜੇਕਰ ਕੋਈ ਵੱਡਾ ਹਾਦਸਾ ਵਾਪਰਦਾ ਹੈ ਤਾਂ ਇਸ ਦੀ ਜਿੰਮੇਵਾਰੀ ਸਿੱਧੇ ਤੌਰ ‘ਤੇ ਉਨ੍ਹਾਂ ’ਤੇ ਆਏਗੀ।

ਸਮਾਂ ਰਹਿੰਦਿਆਂ ਹੱਲ ਲੱਭੋ: ਡਿਪਟੀ ਮੇਅਰ
ਆਖ਼ਰ ‘ਚ ਉਨ੍ਹਾਂ ਨੇ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਤੁਰੰਤ ਕਾਰਵਾਈ ਕੀਤੀ ਜਾਵੇ ਅਤੇ ਇਸ ਮੁੱਦੇ ਦਾ ਹੱਲ ਕੱਢਿਆ ਜਾਵੇ।

Published on: ਅਪ੍ਰੈਲ 18, 2025 4:07 ਬਾਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।