ਮੋਹਾਲੀ: 18 ਅਪ੍ਰੈਲ, ਦੇਸ਼ ਕਲਿੱਕ ਬਿਓਰੋ
ਪੰਜਾਬ ਸਕੂਲ ਸਿੱਖਿਆ ਬੋਰਡ (PSEB) ਨੇ ਵਿਦਿਆਰਥੀਆਂ ਨੂੰ ਝਟਕਾ ਦਿੱਤਾ ਹੈ। ਬੋਰਡ ਨੇ ਵੱਖ-ਵੱਖ ਫੀਸਾਂ ਵਿੱਚ ਵਾਧਾ ਕੀਤਾ ਹੈ। ਇਸ ਨਾਲ ਲੋਕਾਂ ਦੀਆਂ ਜੇਬਾਂ ‘ਤੇ ਬੋਝ ਪਵੇਗਾ। ਬੋਰਡ ਵੱਲੋਂ ਲਈਆਂ ਜਾਣ ਵਾਲੀਆਂ ਸਾਰੀਆਂ ਫੀਸਾਂ ਵਧਾ ਦਿੱਤੀਆਂ ਗਈਆਂ ਹਨ। ਇਹ ਹੁਕਮ ਬੋਰਡ ਵੱਲੋਂ ਸਾਰੀਆਂ ਸਬੰਧਤ ਸ਼ਾਖਾਵਾਂ ਨੂੰ ਜਾਰੀ ਕੀਤੇ ਗਏ ਹਨ।
ਅਕਾਦਮਿਕ ਸੈਸ਼ਨ 2025-26 ਤੋਂ, ਸਰਟੀਫਿਕੇਟ ਦੀ ਡੁਪਲੀਕੇਟ ਕਾਪੀ, ਤਸਦੀਕ ਸਰਟੀਫਿਕੇਟ ਅਤੇ ਟ੍ਰਾਂਸਕ੍ਰਿਪਟ ਦੀ ਫੀਸ 900 ਰੁਪਏ ਨਿਰਧਾਰਤ ਕੀਤੀ ਗਈ ਹੈ, ਜਦੋਂ ਕਿ ਮਾਈਗ੍ਰੇਸ਼ਨ ਸਰਟੀਫਿਕੇਟ ਦੀ ਫੀਸ 600 ਰੁਪਏ ਹੈ।ਟ੍ਰਾਂਸਕ੍ਰਿਪਟ ਫੀਸ 6000 ਰੁਪਏ ਅਤੇ ਸਰਟੀਫਿਕੇਟ ਵਿੱਚ ਵੇਰਵਿਆਂ ਵਿੱਚ ਸੁਧਾਰ (ਪ੍ਰਤੀ ਗਲਤੀ) ਫੀਸ 1300 ਰੁਪਏ ਨਿਰਧਾਰਤ ਕੀਤੀ ਗਈ ਹੈ। ਦਸਵੀਂ ਜਮਾਤ ਦੇ ਰੈਗੂਲਰ ਉਮੀਦਵਾਰਾਂ ਲਈ ਪ੍ਰੀਖਿਆ ਫੀਸ 1500 ਰੁਪਏ ਰੱਖੀ ਗਈ ਹੈ, ਜਿਸ ਵਿੱਚ ਪ੍ਰੈਕਟੀਕਲ ਪ੍ਰੀਖਿਆ ਵੀ ਸ਼ਾਮਲ ਹੈ।ਕੰਪਾਰਟਮੈਂਟ/ਵਾਧੂ ਵਿਸ਼ੇ ਲਈ ਪ੍ਰੀਖਿਆ ਫੀਸ 1200 ਰੁਪਏ, ਸ਼੍ਰੇਣੀ ਸੁਧਾਰ ਲਈ ਪ੍ਰੀਖਿਆ ਫੀਸ 2000 ਰੁਪਏ, ਸਾਰੇ ਵਿਸ਼ਿਆਂ ਦੇ ਨਾਲ ਵਾਧੂ ਵਿਸ਼ੇ ਲੈਣ ਲਈ ਪ੍ਰਤੀ ਵਿਸ਼ਾ ਪ੍ਰੀਖਿਆ ਫੀਸ 400 ਰੁਪਏ ਅਤੇ ਸਰਟੀਫਿਕੇਟ ਫੀਸ 220 ਰੁਪਏ ਨਿਰਧਾਰਤ ਕੀਤੀ ਗਈ ਹੈ।
Published on: ਅਪ੍ਰੈਲ 18, 2025 11:48 ਪੂਃ ਦੁਃ