ਤੇਜ਼ ਹਨੇਰੀ ਤੇ ਮੀਂਹ ਨੇ ਕਿਸਾਨਾਂ ਦੀਆਂ ਸੱਧਰਾਂ ਤੇ ਪਾਣੀ ਫੇਰਿਆ 

Punjab ਪੰਜਾਬ

ਚਮਕੌਰ ਸਾਹਿਬ ਮੋਰਿੰਡਾ  18 ਅਪਰੈਲ ਭਟੋਆ 

           ਇਲਾਕੇ ਵਿੱਚ ਦੇਰ ਸ਼ਾਮ ਨੂੰ ਚੱਲੀ ਤੇਜ਼ ਹਨੇਰੀ ਤੋਂ ਬਾਅਦ ਪਏ ਮੀਂਹ ਕਾਰਨ ਖੜੀਆਂ ਕਣਕਾਂ ਤੇ ਮੱਕੀ ਦੀ ਫ਼ਸਲ ਦਾ ਭਾਰੀ ਨੁਕਸਾਨ ਹੋਣ ਦਾ ਅਨੁਮਾਨ ਹੈ, ਉੱਥੇ ਹੀ ਮੋਰਿੰਡਾ ਤੋਂ ਲੈ ਕੇ ਬੇਲਾ ਸੜਕ ਤੇ ਕਈ ਥਾਵਾਂ ਤੇ ਖੜ੍ਹੇ ਦਰਖਤ ਡਿੱਗ ਪਏ ਪਰ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਲਗਭਗ ਸ਼ਾਮੀ ਪੰਜ ਵਜੇ ਆਸਮਾਨ ਵਿੱਚ ਇੱਕਦਮ ਹਨੇਰਾ ਪੈਣ ਤੋਂ ਬਾਅਦ ਮੀਂਹ ਅਤੇ ਹਲਕੀ ਗੜੇਮਾਰੀ ਸ਼ੁਰੂ ਹੋ ਗਈ। ਜਾਣਕਾਰੀ ਅਨੁਸਾਰ ਮੋਰਿੰਡਾ ਤੋਂ ਕਸਬਾ ਬੇਲਾ ਸੜਕਾਂ ਤੇ ਖੜ੍ਹੇ ਦਰਖ਼ਤ ਡਿੱਗਣ ਕਾਰਣ ਲੋਕਾਂ ਨੂੰ ਖੱਜਲ ਖੁਆਰ ਹੋਣਾ ਪਿਆ ਤੇ ਆਸਪਾਸ ਦੇ ਲੋਕਾਂ ਨੇ ਦਰਖਤਾਂ ਨੂੰ ਸੜਕਾਂ ਤੋਂ ਹਟਾ ਕੇ ਆਵਾਜਾਈ ਬਹਾਲ ਕੀਤੀ। ਇਲਾਕੇ ਦੇ ਸਮਾਜਸੇਵੀ ਅਮਨਦੀਪ ਸਿੰਘ ਮਾਂਗਟ ਨੇ ਦੱਸਿਆ ਕਿ ਉਹ ਜਦੋਂ ਚੱਲ ਰਹੀ ਹਨੇਰੀ ਦੌਰਾਨ ਮੋਰਿੰਡਾ ਤੋਂ ਆਪਣੀ ਕਾਰ ਰਾਹੀਂ ਚਮਕੌਰ ਸਾਹਿਬ ਆ ਰਹੇ ਸਨ ਤਾਂ ਸੜਕ ਤੇ ਕਈ ਦਰੱਖਤ ਟੁੱਟ ਕੇ ਡਿੱਗੇ ਹੋਏ ਸਨ, ਜਿੰਨ੍ਹਾਂ ਨੂੰ ਉਨ੍ਹਾਂ ਆਪਣੇ ਸਾਥੀ ਨਵਜੋਤ ਸਿੰਘ ਦੀ ਮਦੱਦ ਨਾਲ ਸੜਕ ਤੋਂ ਪਰਾ ਕਰਵਾਇਆ। ਕਿਸਾਨ ਆਗੂ ਬਾਈ ਪਰਮਿੰਦਰ ਸਿੰਘ ਸੇਖੋ ਨੇ ਦੱਸਿਆ ਕਿ ਇਲਾਕੇ ਵਿੱਚ ਇਸ ਵਾਰ ਮੱਕੀ ਦੀ ਕਾਫੀ ਬਿਜਾਈ ਹੋਈ ਹੈ ਪਰ ਅੱਜ ਚੱਲੀ ਹਨੇਰੀ ਅਤੇ ਪਏ ਮੀਂਹ ਕਾਰਨ ਮੱਕੀ ਦਾ ਵੱਡਾ ਨੁਕਸਾਨ ਹੋ ਸਕਦਾ ਹੈ, ਉੱਥੇ ਹੀ ਹੱਥੀ ਕਟਾਈ ਕੀਤੀ ਗਈ ਕਣਕ ਦਾ ਵੀ ਭਾਰੀ ਨੁਕਸਾਨ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀ ਕੀਤਾ ਜਾ ਸਕਦਾ ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।