ਕੈਨੇਡਾ ’ਚ ਗੋਲੀ ਵੱਜਣ ਕਾਰਨ ਪੰਜਾਬੀ ਮੁਟਿਆਰ ਦੀ ਮੌਤ

ਕੌਮਾਂਤਰੀ ਪੰਜਾਬ ਪ੍ਰਵਾਸੀ ਪੰਜਾਬੀ

ਹੈਮਿਲਟਨ, 19 ਅਪ੍ਰੈਲ, ਦੇਸ਼ ਕਲਿੱਕ ਬਿਓਰੋ :

ਚੰਗੇ ਭਵਿੱਖ ਲਈ ਘਰ ਪਰਿਵਾਰ ਛੱਡ ਕੈਨੇਡਾ ਗਈ ਪੰਜਾਬਣ ਮੁਟਿਆਰ ਦੀ ਮੌਤ ਹੋਣ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ। ਤਰਨਤਾਰਨ ਦੇ ਪਿੰਡ ਧੂੰਦਾ ਦੀ ਰਹਿਣ ਵਾਲੀ ਹਰਸਿਮਰਤ ਰੰਧਾਵਾ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ। 21 ਸਾਲਾ ਹਰਸਿਮਰਤ ਰੰਧਾਵਾ ਜਦੋਂ ਕੈਨੇਡਾ ਵਿੱਚ ਬੱਸ ਅੱਡੇ ਉਤੇ ਖੜ੍ਹੀ ਸੀ ਤਾਂ ਅਚਾਨਕ ਉਸ ਨੂੰ ਗੱਲੀ ਲੱਗ ਗਈ ਜਿਸ ਕਾਰਨ ਮੌਤ ਹੋ ਗਈ। ਹੈਮਿਲਟਨ ਪੁਲਿਸ ਮੁਤਾਬਕ ਹਰਸਿਮਰਤ ਰੰਧਾਵਾ ਮੋਹਾਕ ਕਾਲਜ ਦੀ ਵਿਦਿਆਰਥਣ ਸੀ। ਗੋਲੀ ਦੀ ਘਟਨਾ ਤੋਂ ਬਾਅਦ ਪੁਲਿਸ ਮੌਕੇ ਉਤੇ ਪੁੱਜੀ। ਐਂਬੂਲੈਂਸ ਰਾਹੀਂ ਉਸ ਨੂੰ ਹਸਪਤਾਲ ਵਿੱਚ ਲਿਜਾਇਆ ਗਿਆ, ਜਿੱਥੇ ਉਸਦੀ ਮੌਤ ਹੋ ਗਈ। ਪੁਲਿਸ ਮੁਤਾਬਕ ਜਾਂਚ ਦੌਰਾਨ ਇਕ ਵੀਡੀਓ ਸਾਹਮਣੇ ਆਈ ਹੈ ਜਿਸ ਕਾਲੀ ਮਰਸਿਡੀਜ਼ ਵਿਚੋਂ ਕਿਸੇ ਨੇ ਚਿੱਟੀ ਸੇਡਾਨ ਕਾਰ ਉਤੇ ਗੋਲੀਆਂ ਚਲਾਈਆਂ ਸਨ। ਇਸ ਦੌਰਾਨ ਬੱਸ ਅੱਡੇ ਉਤੇ ਖੜ੍ਹੀ ਹਰਸਿਮਰਤ ਰੰਧਾਵਾ ਨੂੰ ਗੋਲੀ ਜਾ ਲੱਗੀ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।