ਮਾਸਟਰ ਪਰਮਵੇਦ ਫਿਰ ਤਰਕਸ਼ੀਲਾਂ ਦੇ ਜੋਨ ਜਥੇਬੰਦਕ ਮੁਖੀ ਚੁਣੇ ਗਏ 

Punjab

ਦਲਜੀਤ ਕੌਰ 

ਸੰਗਰੂਰ, 20 ਅਪ੍ਰੈਲ, 2025: ਤਰਕਸ਼ੀਲ ਸੁਸਾਇਟੀ ਪੰਜਾਬ ਜੋਨ ਸੰਗਰੂਰ-ਬਰਨਾਲਾ ਦੀ ਕਾਰਜਕਾਰਨੀ ਦੀ ਚੋਣ ਸੂਬਾ ਜਥੇਬੰਦਕ ਮੁਖੀ ਮਾਸਟਰ ਰਜਿੰਦਰ ਭਦੌੜ , ਰਜੇਸ਼ ਅਕਲੀਆ ਤੇ ਜੁਝਾਰ ਲੌਂਗੋਵਾਲ ਦੀ ਦੇਖਰੇਖ ਹੇਠ ਹੋਈ। ਸਰਬਸੰਮਤੀ ਨਾਲ ਹੋਈ ਚੋਣ ਵਿੱਚ ਮਾਸਟਰ ਪਰਮਵੇਦ ਦੀ ਕਾਰਗੁਜ਼ਾਰੀ, ਮਿਹਨਤ ‌ਤੇ ਸਮੱਰਪਣ ਭਾਵਨਾ ਦੇ ਮੱਦੇਨਜ਼ਰ ਉਨ੍ਹਾਂ ਨੂੰ ਫ਼ਿਰ ਜਥੇਬੰਦਕ ਮੁਖੀ ਦੀ ਜ਼ਿਮੇਵਾਰੀ ਸੌਂਪੀ ਗਈ। 

ਇਸ ਮੌਕੇ ਸੋਹਣ ਸਿੰਘ ਮਾਝੀ ਨੂੰ ਵਿੱਤ ਮੁਖੀ, ਸੀਤਾ ਰਾਮ ਬਾਲਦ ਕਲਾਂ ਨੂੰ ਮੀਡੀਆ ਮੁਖੀ, ਗੁਰਦੀਪ ਸਿੰਘ ਲਹਿਰਾ ਨੂੰ ਮਾਨਸਿਕ ਸਿਹਤ ਮਸ਼ਵਰਾ ਮੁਖੀ ਅਤੇ ਗੁਰਜੰਟ ਸਿੰਘ ਬਣਵਾਲਾ ਨੂੰ ਸਭਿਆਚਾਰ ਵਿਭਾਗ ਮੁਖੀ ਦੀ ਜ਼ਿਮੇਵਾਰੀ ਦਿੱਤੀ ਗਈ।ਚੋਣ ਤੋਂ ਪਹਿਲਾਂ ਵਿਭਾਗਾਂ ਦੇ ਮੁਖੀਆਂ ਨੇ ਆਪੋ ਆਪਣੇ ਵਿਭਾਗ ਦੀ ਕਾਰਗੁਜ਼ਾਰੀ ਬਿਆਨ ਕੀਤੀ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।