ਚੰਡੀਗੜ੍ਹ, 23 ਅਪ੍ਰੈਲ, ਦੇਸ਼ ਕਲਿੱਕ ਬਿਓਰੋ :
ਸਰਕਾਰੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਲਈ ਇਹ ਵੱਡੀ ਖੁਸ਼ੀ ਵਾਲੀ ਖਬਰ ਹੈ ਕਿ ਸਰਕਾਰ ਵੱਲੋਂ ਮਹਿੰਗਾਈ ਭੱਤਾ ਅਤੇ ਮਹਿੰਗਾਈ ਰਾਹਤ ਵਿੱਚ ਵਾਧਾ ਕੀਤਾ ਹੈ। ਹਰਿਆਣਾ ਸਰਕਾਰ ਵੱਲੋਂ ਵੱਲੋਂ 1 ਜਨਵਰੀ 2025 ਤੋਂ ਮਹਿੰਗਾਈ ਭੱਤਾ ਅਤੇ ਮਹਿੰਗਾਈ ਰਾਹਤ ਨੂੰ ਮੂਲ ਤਨਖਾਹ ਅਤੇ ਪੈਨਸ਼ਨ ਦੇ 53 ਫੀਸਦੀ ਤੋਂ ਵਧਾ ਕੇ 55 ਫੀਸਦੀ ਕਰ ਦਿੱਤਾ ਹੈ। ਹਰਿਆਣਾ ਦੀ ਭਾਜਪਾ ਸਰਕਾਰ ਵੱਲੋਂ ਡੀਏ ਵਿੱਚ ਕੀਤੇ ਵਾਧੇ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ।
ਜਾਰੀ ਕੀਤੇ ਨੋਟੀਫਿਕੇਸ਼ਨ ਮੁਤਾਬਕ ਵਧੇ ਹੋਏ ਮਹਿੰਗਾਈ ਭੱਤੇ ਡੀਏ ਅਤੇ ਡੀਆਰ ਦਾ ਭੁਗਤਾਨ ਅਪ੍ਰੈਲ, 2025 ਦੇ ਮਹੀਨੇ ਲਈ ਤਨਖਾਹ ਅਤੇ ਪੈਨਸ਼ਨ/ਪਰਿਵਾਰਕ ਪੈਨਸ਼ਨ ਦੇ ਨਾਲ ਕੀਤਾ ਜਾਵੇਗਾ ਅਤੇ ਜਨਵਰੀ, 2025 ਤੋਂ ਮਾਰਚ, 2025 ਦੇ ਮਹੀਨਿਆਂ ਦੇ ਬਕਾਏ ਮਈ, 2025 ਦੇ ਮਹੀਨੇ ਵਿੱਚ ਕੀਤੇ ਜਾਣਗੇ।
7ਵੇਂ ਤਨਖਾਹ ਕਮਿਸ਼ਨ ਦੇ ਅਨੁਸਾਰ, ਰਾਜ ਸਰਕਾਰ ਨੇ ਤਨਖਾਹ-ਪੈਨਸ਼ਨ ਪ੍ਰਾਪਤ ਕਰਨ ਵਾਲੇ ਕਰਮਚਾਰੀਆਂ ਅਤੇ ਦਿਹਾੜੀਦਾਰਾਂ ਦੇ ਡੀਏ-ਡੀਆਰ ਵਿੱਚ 2 ਫੀਸਦੀ ਵਾਧਾ ਕੀਤਾ ਹੈ ਜੋ ਕਿ 1 ਜਨਵਰੀ ਤੋਂ ਲਾਗੂ ਹੋਵੇਗਾ।
Published on: ਅਪ੍ਰੈਲ 23, 2025 7:44 ਬਾਃ ਦੁਃ