ਸ਼੍ਰੀ ਚਮਕੌਰ ਸਾਹਿਬ / ਮੋਰਿੰਡਾ 24, ਅਪ੍ਰੈਲ (ਭਟੋਆ)
ਸ੍ਰੀ ਚਮਕੌਰ ਸਾਹਿਬ ਦੀ ਪਵਿੱਤਰ ਧਰਤੀ ਤੇ 1952 ਵਿੱਚ ਸਥਾਪਿਤ ਹੋਇਆ ਭਲਵਾਲ ਐਸ ਡੀ ਸੀਨੀਅਰ ਸੈਕੰਡਰੀ ਸਕੂਲ, ਸ੍ਰੀ ਚਮਕੌਰ ਸਾਹਿਬ ਆਪਣੇ ਵਿੱਚ ਬਹੁਤ ਇਤਿਹਾਸਕ ਵਿਰਾਸਤ ਸਾਂਭੀ ਬੈਠਾ ਹੈ। ਇਸ ਸਕੂਲ ਵਿੱਚੋਂ ਪੜ੍ਹੇ ਵਿਦਿਆਰਥੀ ਦੇਸ਼ ਵਿਦੇਸ਼ ਵਿੱਚ ਆਪਣੇ ਇਲਾਕੇ ਦਾ ਨਾਮ ਰੌਸ਼ਨ ਕਰ ਰਹੇ ਹਨ। ਵਿਦਿਆ ਦੀ ਖੇਤਰ ਵਿੱਚ ਇਲਾਕੇ ਦੇ ਇਤਿਹਾਸਕ ਸਕੂਲਾਂ ਵਿੱਚੋਂ ਇਸ ਸਕੂਲ ਦਾ ਵਿਸ਼ੇਸ਼ ਮਹੱਤਵ ਹੈ ,ਅੱਜ ਦੇ ਸਮੇਂ ਜਦੋਂ ਵਿੱਚ ਫਿਰਕਾ ਪ੍ਰਸਤ ਤਾਕਤਾਂ , ਭਾਈਚਾਰਕ ਸਾਂਝ ਵਿੱਚ ਨਫਰਤ ਦੀ ਜਹਿਰ ਘੋਲ ਰਹੀਆਂ ਨੇ, ਉਸ ਸਮੇਂ ਭਾਈਚਾਰਕ ਏਕਤਾ ਦੀ ਸਾਂਝ ਦੀ ਮਿਸਾਲ ਸਾਬਤ ਕਰਦਾ ਹੈ ਇਹ ਸਕੂਲ! ਸਕੂਲ ਦੇ ਮੌਜੂਦਾ ਪ੍ਰਿੰਸੀਪਲ ਕਿਰਨ ਚੌਧਰੀ ਨੇ ਦੱਸਿਆ ਕਿ ਸਕੂਲ ਦਾ ਸਲਾਨਾ ਸਮਾਗਮ 26 ਅਪ੍ਰੈਲ ਨੂੰ ਹੋਵੇਗਾ ।ਸਮਾਗਮ ਵਿੱਚ ਵੱਖ-ਵੱਖ ਖੇਤਰਾਂ ਵਿੱਚ ਪਹਿਲੇ ਦਰਜੇ ਵਿੱਚ ਆਏ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ।ਉਨਾ ਦੱਸਿਆ ਕਿ ਸਮਾਗਮ ਵਿੱਚ ਪੁਰਾਣੇ ਵਿਦਿਆਰਥੀ ਤੇ ਅਧਿਆਪਕ ਵੀ ਸ਼ਮੂਲੀਅਤ ਕਰਨਗੇ ਅਤੇ ਸਕੂਲ ਨਾਲ ਜੁੜੀਆਂ ਆਪਣੀਆਂ ਪੁਰਾਣੀਆਂ ਯਾਦਾਂ ਸਾਂਝੀਆਂ ਕਰਨਗੇ ।
Published on: ਅਪ੍ਰੈਲ 24, 2025 3:09 ਬਾਃ ਦੁਃ