ਸ਼੍ਰੀਨਗਰ, 24 ਅਪ੍ਰੈਲ, ਦੇਸ਼ ਕਲਿਕ ਬਿਊਰੋ :
ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਜੰਮੂ-ਕਸ਼ਮੀਰ ‘ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਪਿਛਲੇ 24 ਘੰਟਿਆਂ ‘ਚ ਇਹ ਲਗਾਤਾਰ ਤੀਜਾ ਮੁਕਾਬਲਾ ਹੈ। ਊਧਮਪੁਰ ਦੇ ਡੱਡੂ ਬਸੰਤਗੜ੍ਹ ‘ਚ ਸੁਰੱਖਿਆ ਬਲਾਂ ਨੇ ਕੁਝ ਅੱਤਵਾਦੀਆਂ ਨੂੰ ਘੇਰ ਲਿਆ ਹੈ। ਅਜੇ ਤੱਕ ਅੱਤਵਾਦੀਆਂ ਦੀ ਪਛਾਣ ਨਹੀਂ ਹੋ ਸਕੀ ਹੈ।
ਮੁਕਾਬਲੇ ਵਿੱਚ ਫੌਜ ਦਾ ਇੱਕ ਹੌਲਦਾਰ ਸ਼ਹੀਦ ਹੋ ਗਿਆ। ਵ੍ਹਾਈਟ ਨਾਈਟ ਕੋਰ ਨੇ X ਉੱਤੇ ਰੈਂਕ 6 ਪੀਏਆਰਏ ਐਸਐਫ ਦੇ ਸ਼ਹੀਦ ਹੌਲਦਾਰ ਝੰਟੂ ਅਲੀ ਸ਼ੇਖ ਨੂੰ ਸ਼ਰਧਾਂਜਲੀ ਦਿੱਤੀ। ਉਨ੍ਹਾਂ ਲਿਖਿਆ ਕਿ ਮੁਕਾਬਲੇ ਵਿੱਚ ਗੋਲੀਬਾਰੀ ਦੌਰਾਨ, ਸਾਡੇ ਇੱਕ ਬਹਾਦਰ ਜਵਾਨ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਬਾਅਦ ਵਿੱਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਐਨਕਾਊਂਟਰ ਆਪਰੇਸ਼ਨ ਅਜੇ ਵੀ ਜਾਰੀ ਹੈ।
ਦੂਜੇ ਪਾਸੇ ਜੰਮੂ-ਕਸ਼ਮੀਰ ਦੀ ਬਾਂਦੀਪੋਰਾ ਪੁਲਿਸ ਨੇ ਲਸ਼ਕਰ-ਏ-ਤੋਇਬਾ ਦੇ ਚਾਰ ਓਵਰ ਗਰਾਊਂਡ ਵਰਕਰਾਂ (ਓਜੀਡਬਲਿਊ) ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਅੱਤਵਾਦੀ ਸਮੂਹ ਲਸ਼ਕਰ-ਏ-ਤੋਇਬਾ ਨਾਲ ਸਬੰਧਤ ਕੁਝ ਓਜੀਡਬਲਯੂ ਪੁਲਿਸ ਅਤੇ ਗੈਰ ਸਥਾਨਕ ਲੋਕਾਂ ‘ਤੇ ਹਮਲਾ ਕਰਨ ਦਾ ਮੌਕਾ ਲੱਭ ਰਹੇ ਸਨ।
Published on: ਅਪ੍ਰੈਲ 24, 2025 2:06 ਬਾਃ ਦੁਃ