ਮੋਰਿੰਡਾ ਵਾਸੀਆਂ ਵੱਲੋਂ ਪਹਿਲਗਾਮ ਦੇ ਮ੍ਰਿਤਕਾਂ ਦੀ ਯਾਦ ਨੂੰ ਸਮਰਪਿਤ ਕੈਂਡਲ ਮਾਰਚ 

ਪੰਜਾਬ

ਮੋਰਿੰਡਾ, 25 ਅਪ੍ਰੈਲ (ਭਟੋਆ) 

ਸ਼ਹਿਰ ਦੇ ਸਮੂਹ ਦੁਕਾਨਦਾਰਾਂ ਅਤੇ ਸੈਂਕੜੇ ਸ਼ਹਿਰ ਵਾਸੀਆਂ ਵੱਲੋਂ ਪਹਿਲਗਾਮ ਵਿੱਚ ਅੱਤਵਾਦੀ ਹਮਲੇ ਦੇ ਮ੍ਰਿਤਕਾਂ ਦੀ ਯਾਦ ਨੂੰ ਸਮਰਪਿਤ ਕੈਂਡਲ ਮਾਰਚ ਦਾ ਆਯੋਜਨ ਕੀਤਾ ਗਿਆ। ਇਸ ਕੈਂਡਲ ਮਾਰਚ ਵਿੱਚ ਹਰ ਤਰ੍ਹਾਂ ਦੀ ਧੜੇਬੰਦੀ ਅਤੇ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਵੱਖ ਵੱਖ ਧਾਰਮਿਕ, ਸਮਾਜਿਕ ਅਤੇ ਰਾਜਨੀਤਕ ਪਾਰਟੀਆਂ ਦੇ ਆਗੂ ਅਤੇ ਵਰਕਰ ਸ਼ਾਮਿਲ ਹੋਏ। ਇਸ ਮੌਕੇ ਤੇ ਸਮੂਹ ਆਗੂਆਂ ਵੱਲੋਂ ਪਹਿਲਗਾਮ ਦੇ ਅੱਤਵਾਦੀ ਹਮਲੇ ਦੀ ਖੁੱਲ ਕੇ ਨਿੰਦਾ ਕੀਤੀ ਗਈ ਅਤੇ ਹਮਲਾਵਰਾਂ ਦੀ ਸ਼ਨਾਖਤ ਕਰਕੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾਵਾਂ ਦੇਣ ਦੀ ਮੰਗ ਕੀਤੀ ਗਈ। ਇਸ ਮੌਕੇ ‘ਤੇ ਕਾਂਗਰਸ ਪਾਰਟੀ ਦੇ ਹਲਕਾ ਖਰੜ ਦੇ ਇੰਚਾਰਜ ਵਿਜੇ ਸ਼ਰਮਾ ਟਿੰਕੂ, ਕੌਸਲ ਪ੍ਰਧਾਨ ਜਗਦੇਵ ਸਿੰਘ ਬਿੱਟੂ, ਸਾਬਕਾ ਨਗਰ ਕੌਂਸਲ ਪ੍ਰਧਾਨ ਹਰੀਪਾਲ, ਬੰਤ ਸਿੰਘ ਕਲਾਰਾਂ ਸਾਬਕਾ ਚੇਅਰਮੈਨ,ਸਦੀਕ ਮੁਹੰਮਦ ਪ੍ਰਧਾਨ ਮੁਸਲਿਮ ਵੈਲਫੇਅਰ ਕਮੇਟੀ ਮੋਰਿੰਡਾ, ਮੁਸਲਿਮ ਆਗੂ ਗੁਲਜਾਰ ਮੁਹੰਮਦ, ਜਤਿੰਦਰ ਗੁੰਬਰ, ਹਰਸ਼ ਕੋਹਲੀ, ਜਗਵਿੰਦਰ ਸਿੰਘ ਪੰਮੀ ਆਦਿ ਵੱਖ ਵੱਖ ਪਾਰਟੀਆਂ ਦੇ ਆਗੂਆਂ ਨੇ ਪਹਿਲਗਾਮ ਦੀ ਮੰਦਭਾਗੀ ਘਟਨਾ ਦੀ ਜਮਕੇ ਨਿੰਦਾ ਕੀਤੀ ਅਤੇ ਮ੍ਰਿਤਕਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ। ਇਹ  ਕੈਂਡਲ ਮਾਰਚ ਸ੍ਰੀ ਪਰਸੂ ਰਾਮ ਚੌਕ ਮੋਰਿੰਡਾ ਤੋਂ ਸ਼ੁਰੂ ਹੋ ਕੇ ਵੱਖ-ਵੱਖ ਬਾਜ਼ਾਰਾਂ ਵਿੱਚ ਹੁੰਦੇ ਹੋਏ ਸ਼੍ਰੀ ਵਿਸ਼ਵਕਰਮਾ ਚੌਕ ਮੋਰਿੰਡਾ ਵਿਖੇ ਸਮਾਪਤ ਹੋਇਆ। ਇਸ ਮੌਕੇ ਤੇ ਵੱਖ ਵੱਖ ਰਾਜਨੀਤਿਕ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਹਰਪਾਲ ਸਿੰਘ ਬਮਨਾੜਾ, ਜਤਿੰਦਰ ਗੁੰਬਰ, ਮਨੀਸ਼ ਵਰਮਾ, ਹਰਸ਼ ਕੋਹਲੀ, ਡਾ. ਚਰਨਜੀਤ ਸਿੰਘ, ਵਿਕਰਮ ਬੱਤਾ, ਜਨਕ ਰਾਜ, ਮਨਮੋਹਨ ਵਰਮਾ, ਵਿਕਰਾਂਤ ਵਰਮਾ, ਸੰਦੀਪ ਸੋਨੂ , ਆਪ ਆਗੂ ਨਵਦੀਪ ਸਿੰਘ ਟੋਨੀ, ਜਗਤਾਰ ਸਿੰਘ ਸਹੇੜੀ, ਚਰਨਜੀਤ ਚੰਨੀ ਡੇਰੀ, ਅੰਮ੍ਰਿਤ ਪਾਲ ਸਿੰਘ ਖਟੜਾ ਕੌਂਸਲਰ, ਸਾਬਕਾ ਕੌਂਸਲਰ ਜਗਵਿੰਦਰ ਸਿੰਘ ਪੰਮੀ ਅਮਰਿੰਦਰ ਸਿੰਘ ਹੈਲੀ ਬੰਟੀ ਭਾਟੀਆ ਹਰਪਿੰਦਰ ਰਾਣਾ, ਡਾਕਟਰ ਸੀਤਾ ਰਾਮ, ਦਿਨੇਸ਼ ਜਿੰਦਲ ,ਜਗਦੀਸ਼ ਵਰਮਾ ,ਮਾਸਟਰ ਹਾਕਮ ਸਿੰਘ ਸੰਜੀਵ ਸੂਦ, ਮੰਗਤ ਰਾਮ ਮੰਗਾ, ਸਵਰਨ ਸਿੰਘ ਸੈਂਪਲਾ, ਧਰਮਪਾਲ ਥੰਮਣ, ਵਿੱਕੀ ਸ਼ਰਮਾ, ਮੁਸਲਿਮ ਆਗੂ ਮੁਹੰਮਦ ਰਸ਼ੀਦ, ਮਾਸਟਰ ਉਮਰ, ਰਫੀ ਮੁਹੰਮਦ, ਸੀਰਾ, ਸੋਨੀ ਖਾਨ, ਇਮਤਿਆਜ਼, ਅਲੀ ਮੁਹੰਮਦ, ਰੋਮੀ, ਇਸਲਾਮ ਮੁਹੰਮਦ ਆਦਿ ਵੀ ਸ਼ਾਮਿਲ ਹੋਏ ਅਤੇ ਪਹਿਲਗਾਮ ਹਮਲੇ ਦੀ ਸਖਤ ਨਿੰਦਾ ਕੀਤੀ। ਇਸ ਮੌਕੇ ਤੇ ਟਰੈਫਿਕ ਪੁਲਿਸ ਇੰਚਾਰਜ ਏਐਸਆਈ ਮਲਕੀਤ ਸਿੰਘ ਮਾਵੀ ਵੱਲੋਂ ਬਾਜ਼ਾਰਾਂ ਵਿੱਚ ਟਰੈਫਿਕ ਵਿਵਸਥਾ ਤੇ ਕੰਟਰੋਲ ਕੀਤਾ ਗਿਆ। 

Published on: ਅਪ੍ਰੈਲ 25, 2025 1:13 ਬਾਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।