ਮੋਰਿੰਡਾ 25 ਅਪ੍ਰੈਲ ਭਟੋਆ
ਡਾ.ਤਰਸੇਮ ਸਿੰਘ, ਸਿਵਲ ਸਰਜਨ, ਰੂਪਨਗਰ ਦੇ ਦਿਸ਼ਾ ਨਿਰਦੇਸਾਂ ਤਹਿਤ ਅਤੇ ਡਾ. ਪਰਮਿੰਦਰ ਜੀਤ ਸਿੰਘ ਸੀਨੀਅਰ ਮੈਡੀਕਲ ਅਫਸਰ, ਸੀ.ਐਚ.ਸੀ ਮੋਰਿੰਡਾ ਦੀ ਅਗਵਾਈ ਹੇਠ ਅੱਜ ਸੀ.ਐਚ.ਸੀ. ਮੋਰਿੰਡਾ ਵਿਖੇ ਵਿਸ਼ਵ ਮਲੇਰੀਆ ਦਿਵਸ ਮਨਾਇਆ ਗਿਆ।ਇਸ ਮੌਕੇ ਤੇ ਡਾ.ਪਰਮਿੰਦਰ ਜੀਤ ਸਿੰਘ, ਸੀਨੀਅਰ ਮੈਡੀਕਲ ਅਫਸਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਮਲੇਰੀਆ ਬੁਖਾਰ ਮਾਦਾ ਐਨਾਫਲੀਜ ਮੱਛਰ ਦੇ ਕੱਟਣ ਨਾਲ ਫੈਲਦਾ ਹੈ। ਇਹ ਮੱਛਰ ਖੜ੍ਹੇ ਪਾਣੀ ਵਿੱਚ ਪੈਦਾ ਹੁੰਦਾ ਹੈ। ਇਹ ਰਾਤ ਅਤੇ ਸਵੇਰ ਵੇਲੇ ਕੱਟਦਾ ਹੈ। ਇਸ ਬੁਖਾਰ ਦੇ ਲੱਛਣ ਤੇਜ ਬੁਖਾਰ, ਸਿਰ ਦਰਦ, ਕਾਂਬਾ ਲੱਗਣਾ ਅਤੇ ਬੁਖਾਰ ਉਤਰਨ ਤੋਂ ਬਾਅਦ ਪਸੀਨਾ ਆਉਂਦਾ ਹੈ। ਇਸ ਮੌਕੇ ਕੁਲਵਿੰਦਰ ਸਿੰਘ ਮ.ਪ.ਹ.ਵ. (ਮੇਲ) ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਘਰਾਂ ਦੇ ਆਲੇ-ਦੁਆਲੇ ਪਾਣੀ ਨਾਂ ਖੜ੍ਹਾ ਹੋਣ ਦਿਓ, ਟੋਇਆਂ ਨੂੰ ਮਿੱਟੀ ਨਾਲ ਭਰ ਦਿਓ, ਛੱਪੜ੍ਹਾਂ ਅਤੇ ਨਾਲੀਆਂ ਵਿੱਚ ਕਾਲੇ ਤੇਲ ਦਾ ਛਿੜਕਾਅ ਕਰੋ, ਸਰੀਰ ਪੂਰੀ ਤਰ੍ਹਾਂ ਢੱਕ ਕੇ ਰੱਖਣ ਵਾਲੇ ਕੱਪੜੇ ਪਾਓ, ਸੌਣ ਵੇਲੇ ਮੱਛਰਦਾਨੀ ਅਤੇ ਮੱਛਰਾਂ ਤੋਂ ਬਚਾਅ ਵਾਲੀਆਂ ਕਰੀਮਾਂ ਦਾ ਇਸਤੇਮਾਲ ਕਰੋ। ਬੁਖਾਰ ਹੋਣ ਤੇ ਤੁਰੰਤ ਸਰਕਾਰੀ ਹਸਪਤਾਲ ਵਿੱਚ ਆ ਕੇ ਆਪਣਾ ਇਲਾਜ ਕਰਵਾਓ। ਇਸਦਾ ਇਲਾਜ ਅਤੇ ਟੈਸਟ ਸਰਕਾਰੀ ਹਸਪਤਾਲ ਵਿੱਚ ਬਿਲਕੁਲ ਮੁਫਤ ਕੀਤਾ ਜਾਂਦਾ ਹੈ। ਇਸ ਮੌਕੇ ਤੇ ਡਾ. ਮਨਜੀਤ ਸਿੰਘ, ਜਸਵੀਰ ਸਿੰਘ ਓ.ਐਸ.ਟੀ. ਕਾਊਂਸਲਰ, ਸੁਖਜਿੰਦਰ ਕੌਰ ਅਤੇ ਨਿਸ਼ਾ ਐਲ.ਟੀ, ਕ੍ਰਿਸਟੀਨਾ ਫ੍ਰੈਂਕਲਿਨ, ਅਮ੍ਰਿਤਪਾਲ ਕੌਰ, ਦੀਪਤੀ ਸ਼ੁਕਲਾ, ਹਰਦੀਪ ਸਿੰਘ, ਰਾਘਵ ਸਿੰਗਲਾ ਅਤੇ ਸਮੂਹ ਸਟਾਫ ਮੌਜੂਦ ਸਨ।
Published on: ਅਪ੍ਰੈਲ 25, 2025 1:23 ਬਾਃ ਦੁਃ