‘ਗੋਡੇ ਬਦਲਣ ਦੀ ਰੋਬੋਟੈਕ ਸਰਜਰੀ ਮਰੀਜ਼ਾਂ ਨਾਲ ਸਰਾਸਰ ਧੋਖਾ’: 60000 ਸਰਜਰੀਆਂ ਕਰਨ ਵਾਲੇ ਡਾ. ਵਿਕਾਸ ਮਹਿਰਾ ਦਾ ਦਾਅਵਾ

ਸਿਹਤ

ਮੋਹਾਲੀ, 25 ਅਪ੍ਰੈਲ: ਦੇਸ਼ ਕਲਿੱਕ ਬਿਓਰੋ

ਵਿਸ਼ਵ ਪ੍ਰਸਿੱਧ ਕੰਪਨੀ ਮੌਰਗਨ ਸਟੈਨਲੇ ਅਤਿ-ਆਧੁਨਿਕ ਸਿਹਤ ਸੁਵਿਧਾਵਾਂ ਮੁਹੱਈਆ ਕਰਵਾਉਣ ਵਿਚ ਮੋਹਰੀ ਹੈ। ਕੰਪਨੀ ਵੱਲੋਂ ਭਾਰਤ ਵਿਚ 6 ਹਸਪਤਾਲਾਂ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਵਿਚ ਮੈਸੂਰ, ਗਵਾਲੀਅਰ, ਨੋਇਡਾ, ਵਾਰਾਣਸੀ, ਹਿਸਾਰ ਅਤੇ (ਖਰੜ) ਮੋਹਾਲੀ ਸ਼ਹਿਰ ਸ਼ਾਮਲ ਹਨ। ਇਲਾਕੇ ਦੇ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਦੇਣ ਲਈ ਕਲੀਅਰਮੈਡੀ ਹੈਲਥਕੇਅਰ ਨੇ 360 ਡਿਗਰੀ ਆਰਥੋਪੈਡਿਕ ਜੁਆਇੰਟ ਕਲੀਨਿਕ ਦੀ ਸ਼ੁਰੂਆਤ ਕੀਤੀ ਹੈ।

ਅੱਜ ਮੋਹਾਲੀ ਪ੍ਰੈਸ ਕਲੱਬ ਵਿਖੇ ਇਕ ਪ੍ਰੈਸ ਕਾਨਫਰੰਸ ਦੌਰਾਨ ਹਸਪਤਾਲ ਦੇ ਡਾਇਰੈਕਟਰ ਆਰਥੋਪੈਡਿਕ ਅਤੇ ਜੁਆਇੰਟ ਰਿਪਲੇਸਮੈਂਟ, ਪੀਜੀਆਈ ਦੇ ਸਾਬਕਾ ਸਰਜਨ ਅਤੇ 60000 ਸਰਜਰੀਆਂ ਕਰ ਚੁੱਕੇ ਡਾ. ਵਿਕਾਸ ਮਹਿਰਾ, ਨੇ ਦੱਸਿਆ ਕਲੀਅਰਮੈਡੀ ਹੈਲਥਕੇਅਰ ਹਸਪਤਾਲ ਵੱਲੋਂ ਗੋਡਿਆਂ ਦੇ ਆਪਰੇਸ਼ਨ ਲਈ ਐਫ.ਟੀ. ਪੀਬੀਏ ਤਕਨੀਕ ਦੀ ਸ਼ੁਰੂਆਤ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਇਸ ਤਕਨੀਕ ਦੇ ਨਤੀਜੇ ਇੰਨੇ ਚੰਗੇ ਹਨ ਕਿ ਮਰੀਜ਼ ਬਿਨਾਂ ਵੱਡੀ ਸਰਜਰੀ ਅਤੇ ਦਰਦ ਦੇ ਮਹਿਜ਼ ਇਕ ਦਿਨ ਬਾਅਦ ਹੀ ਚੱਲਣ ਯੋਗ ਹੋ ਜਾਂਦਾ ਹੈ। ਉਹਨਾਂ ਕਿਹਾ ਕਿ ਅੱਜਕੱਲ੍ਹ ਦੇਸ਼ ਭਰ ਵਿਚ ਗੋਡੇ ਬਲਦਣ ਦੀ ਰੋਬੋਟੈਕ ਸਰਜਰੀ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਰਾਹੀਂ ਮਰੀਜ਼ਾਂ ਨਾਲ ਸਰਾਸਰ ਧੋਖਾ ਕੀਤਾ ਜਾ ਰਿਹਾ ਹੈ ਅਤੇ ਲੋਕਾਂ ਦੀ ਅੰਨ੍ਹੇਵਾਹ ਲੁੱਟ ਹੋ ਰਹੀ ਹੈ। ਇਸ ਤਕਨੀਕ ਦਾ ਮਰੀਜ਼ਾਂ ਨੂੰ ਕੋਈ ਫਾਇਦਾ ਨਹੀਂ ਹੁੰਦਾ। ਉਹਨਾਂ ਅੱਗੇ ਦੱਸਿਆ ਕਿ ਵਿਦੇਸ਼ਾਂ ਵਿਚ ਇਸ ਤਕਨੀਕ ਤੋਂ ਆਰਥੋਪੈਡਿਕ ਮਾਹਿਰ ਬੀਤੇ 10 ਸਾਲਾਂ ਤੋਂ ਕਿਨਾਰਾ ਕਰ ਚੁੱਕੇ ਹਨ, ਪਰ ਭਾਰਤ ਵਿਚ ਇਸ ਤਕਨੀਕ ਰਾਹੀਂ ਆਮ ਲੋਕਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ।

ਇਸ ਤੋਂ ਪਹਿਲਾਂ ਕਲੀਅਰਮੈਡੀ ਹੈਲਥਕੇਅਰ ਹਸਪਤਾਲ ਦੇ ਕਲੱਸਟਰ ਹੈੱਡ ਅਤੇ ਡਾਇਰੈਕਟਰ ਵਿਵਾਨ ਸਿੰਘ ਗਿੱਲ ਨੇ ਦੱਸਿਆ ਕਿ ਕਲੀਅਰਮੈਡੀ ਹੈਲਥਕੇਅਰ ਵੱਲੋਂ 360 ਡਿਗਰੀ ਆਰਥੋਪੈਡਿਕ ਜੁਆਇੰਟ ਕਲੀਨਿਕ ਦੀ ਕੀਤੀ ਸ਼ੁਰੂਆਤ ਗਈ ਹੈ, ਜਿਸ ਦੌਰਾਨ ਮਰੀਜ਼ 31 ਮਈ, 2025 ਤੱਕ ਆਰਥੋਪੈਡਿਕ ਅਤੇ ਹੋਰ ਮੁਫਤ ਮੈਡੀਕਲ ਚੈਕਅੱਪ ਕੈਂਪ ਦਾ ਲਾਭ ਉਠਾ ਸਕਦੇ ਹਨ। ਉਹਨਾਂ ਦੱਸਿਆ ਕਿ ਕੈਂਪ ਦੌਰਾਨ ਸਪੈਸ਼ਲਿਸਟ ਡਾਕਟਰਾਂ ਦੀਆਂ ਟੀਮਾਂ, ਮਰੀਜ਼ਾਂ ਨੂੰ ਨੀ-ਸਰਜਰੀ ਅਤੇ ਜੁਆਇੰਟ ਰਿਪਲੇਸਮੈਂਟ ਵਰਗੀਆਂ ਸੁਵਿਧਾਵਾਂ ਮੁਹੱਈਆ ਕਰਵਾਉਣ ਲਈ ਉਪਲੱਬਧ ਹਨ, ਜਿਸ ਵਿਚ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਮਸ਼ੀਨਰੀ, ਆਰਥੋਪੈਡਿਕ ਸਪੈਸਲਿਸਟ ਡਾਕਟਰ, ਫਿਜ਼ੀਓਥਰੈਪਿਸਟ ਅਤੇ ਸਪੋਰਟਸ ਇੰਜਰੀ ਵਰਗੀਆਂ ਸੇਵਾਵਾਂ ਬਾਕੀ ਹਸਪਤਾਲਾਂ ਦੇ ਮੁਕਾਬਲੇ ਕਾਫੀ ਸਸਤੀਆਂ ਅਤੇ ਵਧੀਆ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਇਹ ਹਸਪਤਾਲ ਖਰੜ-ਕੁਰਾਲੀ ਹਾਈਵੇ ਅਤੇ ਰਿਆਤ ਬਾਹਰਾ ਯੂਨੀਵਰਸਿਟੀ ਦੇ ਬਿਲਕੁਲ ਸਾਹਮਣੇ ਸਥਿਤ ਹੈ।

ਇਸ ਮੌਕੇ ਡਾ. ਨਵਰੋਜ਼ ਕਪਿਲ ਮਾਹਿਰ ਆਰਥੋਪੈਡਿਕ ਅਤੇ ਜੁਆਇੱਟ ਰਿਪਲੇਸਮੈਂਟ, ਡਾ. ਅੰਕੁਸ਼ ਰੰਧਾਵਾ ਐਚਓਡੀ ਫਿਜ਼ੀਓਥਰੈਪੀ ਆਦਿ ਹਾਜ਼ਰ ਸਨ।

Published on: ਅਪ੍ਰੈਲ 25, 2025 6:27 ਬਾਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।