ਸ਼੍ਰੀਨਗਰ, 25 ਅਪ੍ਰੈਲ, ਦੇਸ਼ ਕਲਿਕ ਬਿਊਰੋ :
Pahalgam attack: ਕਸ਼ਮੀਰ ‘ਚ ਅੱਜ ਸ਼ੁੱਕਰਵਾਰ ਸਵੇਰੇ ਹੋਏ ਧਮਾਕੇ ‘ਚ ਲਸ਼ਕਰ-ਏ-ਤੋਇਬਾ ਦੇ ਦੋ ਅੱਤਵਾਦੀਆਂ ਦੇ ਘਰ ਉਡ ਗਏ। ਫੌਜ ਦੇ ਸੂਤਰਾਂ ਨੇ ਦੱਸਿਆ ਕਿ ਤਰਾਲ ‘ਚ ਆਸਿਫ ਸ਼ੇਖ ਅਤੇ ਅਨੰਤਨਾਗ ਦੇ ਬਿਜਬੇਹਰਾ ‘ਚ ਆਦਿਲ ਠੋਕਰ ਦੇ ਘਰਾਂ ‘ਤੇ ਤਲਾਸ਼ੀ ਮੁਹਿੰਮ ਚੱਲ ਰਹੀ ਸੀ।
ਆਪਰੇਸ਼ਨ ਦੌਰਾਨ ਦੋਵਾਂ ਘਰਾਂ ‘ਚੋਂ ਵਿਸਫੋਟਕ ਬਰਾਮਦ ਹੋਏ। ਜਵਾਨ ਸੁਰੱਖਿਆ ਲਈ ਪਿੱਛੇ ਹਟ ਗਏ ਅਤੇ ਇਸ ਦੌਰਾਨ ਧਮਾਕਾ ਹੋ ਗਿਆ।
Published on: ਅਪ੍ਰੈਲ 25, 2025 10:34 ਪੂਃ ਦੁਃ