ਕਿਸਾਨ ਆਗੂ ਤੇ ਹਮਲੇ ਖਿਲਾਫ ਲਹਿਰਾਗਾਗਾ ਵਿਖੇ 3 ਮਈ ਨੂੰ ਮੁਜ਼ਾਹਰਾ ਅਤੇ DSP ਦਫਤਰ ਦਾ ਘਿਰਾਓ

Punjab

ਦਲਜੀਤ ਕੌਰ 

ਲਹਿਰਾਗਾਗਾ, 27 ਅਪ੍ਰੈਲ, 2025: ਪਿਛਲੇ ਦਿਨੀਂ ਭੂ ਮਾਫੀਆ ਦੇ ਗੁੰਡਿਆਂ ਵੱਲੋਂ ਕਿਰਤੀ ਕਿਸਾਨ ਯੂਨੀਅਨ ਯੂਥ ਵਿੰਗ ਦੇ ਜਿਲ੍ਹਾ ਪ੍ਰਧਾਨ ਨਿਰਭੈ ਸਿੰਘ ਖਾਈ ਤੇ ਕਾਤਲਾਨਾ ਹਮਲਾ ਕਰਕੇ ਉਸ ਦੀਆਂ ਲੱਤਾਂ ਬਾਹਾਂ ਤੋੜਨ ਦੇ ਰੋਸ ਵਜੋਂ ਅੱਜ ਪਿੰਡ ਖਾਈ ਦੇ ਗੁਰਦੁਆਰਾ ਸਾਹਿਬ ਵਿਖੇ ਪੂਰੇ ਪਿੰਡ ਦਾ ਭਾਰੀ ਇਕੱਠ ਕਰਕੇ ਕਿਰਤੀ ਕਿਸਾਨ ਯੂਨੀਅਨ ਦੀ ਅਗਵਾਈ ਹੇਠ ਚੇਤਾਵਨੀ ਰੈਲੀ ਕੀਤੀ ਗਈ ਜਿਸ ਵਿੱਚ ਸਮੂਹ ਹਾਜ਼ਰ ਲੋਕਾਂ ਨੇ ਇਕ ਆਵਾਜ਼ ਹੁੰਦਿਆਂ ਨਿਰਭੈ ਸਿੰਘ ਤੇ ਕਾਤਲਾਨਾ ਹਮਲਾ ਕਰਨ ਦੇ ਸਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਅਤੇ ਜਮੀਨੀ ਮਾਮਲੇ ਸਬੰਧੀ ਹੋਈ ਰਜਿਸਟਰੀ ਨੂੰ ਰੱਦ ਕਰਕੇ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ। 

ਇਸ ਮੌਕੇ ਸੰਬੋਧਨ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਯੂਥ ਵਿੰਗ ਦੇ ਸੂਬਾ ਆਗੂ ਭੁਪਿੰਦਰ ਸਿੰਘ ਲੌਂਗੋਵਾਲ, ਜਿਲਾ ਪ੍ਰਧਾਨ ਜਰਨੈਲ ਸਿੰਘ ਜਹਾਂਗੀਰ, ਜਿਲਾ ਸਕੱਤਰ ਦਰਸ਼ਨ ਸਿੰਘ ਕੁੰਨਰਾਂ, ਬੀਕੇਯੂ ਏਕਤਾ ਉਗਰਾਹਾਂ ਦੇ ਆਗੂ ਹਰਸੇਵਕ ਸਿੰਘ ਲਹਿਲ ਕਲਾਂ, ਪੰਜਾਬ ਕਿਸਾਨ ਯੂਨੀਅਨ ਦੇ ਆਗੂ ਰਾਮਫਲ ਸਿੰਘ ਬੁਸ਼ਹਿਰਾ, ਡੈਮੋਕਰੇਟਿਕ ਟੀਚਰਜ਼ ਫਰੰਟ ਦੇ ਜ਼ਿਲਾ ਪ੍ਰਧਾਨ ਸੁਖਵਿੰਦਰ ਗਿਰ, ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂ ਗੁਰਦਾਸ ਸਿੰਘ ਜਲੂਰ ਅਤੇ ਮੁਲਾਜ਼ਮ ਆਗੂ ਪੂਰਨ ਸਿੰਘ ਖਾਈ ਨੇ ਕਿਹਾ ਕਿ ਦੱਸਿਆ ਪਿੰਡ ਖਾਈ ਵਿੱਚ ਇੱਕ ਗਰੀਬ ਪਰਿਵਾਰ ਦੀ ਜਮੀਨ ਤੇ ਭੂ ਮਾਫੀਆ ਧੱਕੇ ਨਾਲ ਕਬਜ਼ਾ ਕਰਨਾ ਚਾਹੁੰਦਾ ਸੀ ਜਿਸ ਦੇ ਖਿਲਾਫ ਪੂਰੇ ਪਿੰਡ ਨੇ ਇੱਕਜੁੱਟ ਹੋ ਕੇ ਸੰਘਰਸ਼ ਸ਼ੁਰੂ ਕੀਤਾ। ਇਸ ਸੰਘਰਸ਼ ਨੂੰ ਦਬਾਉਣ ਲਈ ਅਤੇ ਪੂਰੇ ਇਲਾਕੇ ਵਿੱਚ ਆਪਣਾ ਦਬਕਾ ਕਾਇਮ ਕਰਨ ਲਈ ਉਕਤ ਭੂ ਮਾਫੀਆ ਨੇ ਨਿਰਭੈ ਸਿੰਘ ਨੂੰ ਆਪਣੀ ਸਰਕਾਰੀ ਡਿਊਟੀ ਤੇ ਜਾਂਦਿਆਂ ਨੂੰ ਘੇਰ ਕੇ ਉਸਦੀਆਂ ਲੱਤਾਂ ਤੇ ਬਾਹਵਾਂ ਤੋੜ ਦਿੱਤੀਆਂ ਗਈਆਂ। ਇਹ ਹਮਲਾ ਇੱਕ ਆਗੂ ਤੇ ਹਮਲਾ ਨਹੀਂ ਪੂਰੀ ਕਿਸਾਨ ਲਹਿਰ ਅਤੇ ਪੂਰੇ ਪਿੰਡ ਤੇ ਹਮਲਾ ਹੈ ਅਤੇ ਸਾਰੇ ਇੱਕਜੁੱਟ ਹੋ ਕੇ ਇਸਦਾ ਟਾਕਰਾ ਕਰਾਂਗੇ। ਆਗੂਆਂ ਨੇ ਹਲਕਾ ਵਿਧਾਇਕ ਤੇ ਦੋਸ਼ ਲਾਉਂਦਿਆਂ ਕਿਹਾ ਕਿ ਗੁੰਡਾ ਗਰੋਹ ਦੇ ਮੰਤਰੀ ਬਰਿੰਦਰ ਗੋਇਲ ਅਤੇ ਉਸਦੇ ਪੁੱਤਰ ਨਾਲ ਨੇੜਲੇ ਸੰਬੰਧ ਹਨ ਅਤੇ ਆਪਣੇ ਸੋਸ਼ਲ ਮੀਡੀਆ ਅਕਾਊਂਟਾਂ ਤੇ ਵੀ ਮੰਤਰੀ ਨਾਲ ਅਤੇ ਉਸਦੇ ਪੁੱਤਰ ਨਾਲ ਇਹਨਾਂ ਦੀਆਂ ਰੀਲਾਂ ਹਥਿਆਰਾਂ ਸਮੇਤ ਵਾਇਰਲ ਹਨ। ਜਿਸ ਤੋਂ ਸਾਬਤ ਹੁੰਦਾ ਹੈ ਕਿ ਉਕਤ ਗਰੋਹ ਨੂੰ ਮੰਤਰੀ ਅਤੇ ਪੁਲਿਸ ਪ੍ਰਸ਼ਾਸਨ ਦੀ ਸ਼ਹਿ ਪ੍ਰਾਪਤ ਹੈ ਜਿਸ ਕਰਕੇ ਉਹ ਨਿਧੜਕ ਹੋ ਕੇ ਅਜਿਹੀਆਂ ਕਾਰਵਾਈਆਂ ਨੂੰ ਅੰਜਾਮ ਦਿੰਦੇ ਹਨ ਅਤੇ ਗਰੀਬ ਲੋਕਾਂ ਦੀਆਂ ਜਾਇਦਾਦਾਂ ਤੇ ਕਬਜ਼ੇ ਕਰਦੇ ਹਨ। ਅੱਜ ਇਕੱਠ ਵਿੱਚ ਪਿੰਡ ਲੇਲ ਕਲਾਂ ਅਤੇ ਹੋਰ ਕਈ ਪਿੰਡਾਂ ਤੋਂ ਵੀ ਉਕਤ ਗਰੋਹ ਤੋਂ ਪੀੜਤ ਵਿਅਕਤੀ ਪਹੁੰਚੇ ਹੋਏ ਸਨ ਉਹਨਾਂ ਨਾਲ ਵੀ ਜਥੇਬੰਦੀਆਂ ਨੇ ਖੜਨ ਦਾ ਤਹਈਆ ਕੀਤਾ। ਅੱਜ ਦੇ ਇਕੱਠ ਨੇ ਇੱਕਜੁੱਟ ਹੁੰਦਿਆਂ ਮੰਗ ਕੀਤੀ ਕਿ ਉਕਤ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ ਗਲਤ ਢੰਗ ਨਾਲ ਕੀਤੀ ਰਜਿਸਟਰੀ ਰੱਦ ਕੀਤੀ ਜਾਵੇ। ਜੇਕਰ ਪ੍ਰਸ਼ਾਸਨ ਜਲਦੀ ਉਨਾਂ ਦੋਸ਼ੀਆਂ ਦੀ ਗ੍ਰਿਫਤਾਰੀ ਨਹੀਂ ਕਰਦਾ ਤਾਂ 3 ਮਈ ਨੂੰ ਲਹਿਰੇ ਸ਼ਹਿਰ ਵਿੱਚ ਰੋਸ ਮੁਜਾਹਰਾ ਕਰਕੇ ਡੀਐਸਪੀ ਦਫਤਰ ਦਾ ਘਿਰਾਓ ਕੀਤਾ ਜਾਵੇਗਾ। 

ਅੱਜ ਦੇ ਧਰਨੇ ਨੂੰ ਰਣਧੀਰ ਸਿੰਘ ਖਾਈ,ਦਰਸ਼ਨ ਸਿੰਘ ਖਾਈ,ਗੁਰਪ੍ਰੀਤ ਸਿੰਘ,ਨਹਿਰੀ ਪਾਣੀ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂ ਮੱਘਰ ਸਿੰਘ ਭੂਦਨ,ਪਰਮੇਲ ਸਿੰਘ ਹਥਨ,ਹਰਜੀਤ ਸਿੰਘ ਬਧੇਸ਼ਾ, ਕਿਰਤੀ ਕਿਸਾਨ ਯੂਨੀਅਨ ਦੇ ਆਗੂ ਭਜਨ ਸਿੰਘ ਢੱਡਰੀਆਂ,ਕਰਮਜੀਤ ਸਿੰਘ ਸਤੀਪੁਰਾ,ਸੁਖਦੇਵ ਸਿੰਘ ਉੱਭਾਵਾਲ ਨੇ ਵੀ ਸੰਬੋਧਨ ਕੀਤਾ।

Published on: ਅਪ੍ਰੈਲ 27, 2025 5:26 ਬਾਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।