ਪੰਜਾਬ ’ਚ ਫੈਕਟਰੀ ਵਿੱਚ ਗੈਸ ਲੀਕ ਹੋਣ ਕਾਰਨ ਇਕ ਦੀ ਮੌਤ, 3 ਗੰਭੀਰ

ਪੰਜਾਬ

ਬਰਨਾਲਾ, 27 ਅਪ੍ਰੈਲ, ਦੇਸ਼ ਕਲਿੱਕ ਬਿਓਰੋ :

ਪੰਜਾਬ ਵਿੱਚ ਇਕ ਕੈਮੀਕਲ ਫੈਕਟਰੀ ’ਚ ਗੈਸ ਲੀਕ ਹੋਣ ਕਾਰਨ ਇਕ ਕਰਮਚਾਰੀ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਗੰਭੀਰ ਹਾਲਤ ਵਿੱਚ ਬਿਮਾਰ ਹੋ ਗਏ। ਬਰਨਾਲਾ ਜ਼ਿਲ੍ਹੇ ਦੇ ਪਿੰਡ ਫਤਿਹਗੜ੍ਹ ਛੰਨਾ ਵਿਖੇ ਆਈਓਐਲ ਕੈਮੀਕਲ ਐਂਡ ਫਾਰਮਾਸਊਟੀਕਲਜ਼ ਲਿਮਿਟਿਡ ਵਿੱਚ ਗੈਸ ਦਾ ਰਿਸਾਵ ਹੋਣ ਵਾਰਨ ਇਹ ਘਟਨਾ ਵਾਪਰੀ। ਇਸ ਘਟਨਾ ਵਿੱਚ ਇਕ ਕਰਮਚਾਰੀ ਦੀ ਮੌਤ ਹੋ ਗਈ, ਜਦੋਂ ਕਿ 3 ਹੋਰ ਗੰਭੀਰ ਹਾਲਤ ਵਿੱਚ ਬਿਮਾਰ ਹੋ ਗਏ।

ਇਸ ਘਟਨਾ ਸਬੰਧੀ ਡੀਐਸਪੀ ਸਤਵੀਰ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਕਰੀਬ ਸਾਢੇ ਪੰਜ ਵਜੇ ਫਤਿਹਗੜ੍ਹ ਛੰਨਾ ਵਿਖੇ ਆਈਓਐਲ ਯੂਨਿਟ ਵਿੱਚ ਗੈਸ ਲੀਕ ਹੋਈ ਸੀ। ਇਸ ਘਟਨਾ ਵਿੱਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਚਾਰ ਹੋਰ ਦੀ ਹਾਲਤ ਗੰਭੀਰ ਹੈ।

ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਪਹਿਚਾਣ ਹਰਿਆਣਾ ਦੇ ਰਹਿਣ ਵਾਲੇ ਅਨਮੋਲ ਚੰਪਾ ਵਜੋਂ ਹੋਈ ਹੈ। ਜਦੋਂ ਕਿ ਵਿਕਾਸ ਸ਼ਰਮਾ ਵਾਸੀ ਹਿਸਾਰ, ਯੁਗਮ ਖੰਨਾ ਅਤੇ ਲਵਪ੍ਰੀਤ ਸਿੰਘ ਬਿਮਾਰ ਹੋ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਘਟਨਾ ਸਬੰਧੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।

Published on: ਅਪ੍ਰੈਲ 27, 2025 3:47 ਬਾਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।