ਚਤਰਾ, 27 ਅਪ੍ਰੈਲ, ਦੇਸ਼ ਕਲਿੱਕ ਬਿਓਰੋ :
ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਇਕ ਪੂਰਾ ਪਰਿਵਾਰ ਉਜੜਣ ਦੀ ਦੁੱਖਦਾਈ ਖਬਰ ਹੈ। ਸ਼ਰਧਾਲੂਆਂ ਦੀ ਭਰੀ ਸਕਾਰਪੀਓ ਕੰਟਰੋਲ ਗੁਆ ਕੇ ਸੜਕ ਕਿਨਾਰੇ ਖੜ੍ਹੇ ਇਕ ਵੱਡੇ ਦਰਖਤ ਨਾਲ ਟਕਰਾਉਣ ਕਾਰਨ ਇਹ ਹਾਦਸਾ ਵਾਪਰਿਆ। ਇਹ ਘਟਨਾ ਝਾਰਖੰਡ ਦੇ ਚਤਰਾ ਜ਼ਿਲ੍ਹੇ ਵਿੱਚ ਵਾਪਰੀ। ਇਹ ਹਾਦਸਾ ਚਤਰਾ-ਇਟਖੋਰੀ ਮੁੱਖ ਮਾਰਗ ਪਿੰਡ ਗੰਧਰੀਆ ਨੇੜੇ ਵਾਪਰਿਆ। ਇਸ ਹਾਦਸੇ ਵਿੱਚ ਪਰਿਵਾਰ ਦੀਆਂ ਤਿੰਨ ਔਰਤਾਂ ਦੀ ਮੌਕੇ ਉਤੇ ਮੌਤ ਹੋ ਗਈ, ਜਦੋਂ ਕਿ ਦੋ ਬੱਚਿਆਂ ਸਮੇਤ 7 ਹੋਰ ਮੈਂਬਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਸਾਰਾ ਪਰਿਵਾਰ ਇਟਖੋਰੀ ਸਥਿਤ ਇਕ ਇਤਿਹਾਸਕ ਮਾਂ ਭਦਰਕਾਲੀ ਮੰਦਰ ਤੋਂ ਪੂਜਾ ਕਰਕੇ ਵਾਪਸ ਆ ਰਿਹਾ ਸੀ।
ਘਟਨਾ ਦਾ ਪਤਾ ਚਲਦਿਆਂ ਸਥਾਨਕ ਲੋਕ ਇਕੱਠੇ ਹੋ ਗਏ। ਇਸ ਹਾਦਸੇ ਸਬੰਧੀ ਪੁਲਿਸ ਨੂੰ ਸੂਚਿਤ ਕੀਤਾ। ਘਟਨਾ ਦਾ ਪਤਾ ਚਲਦਿਆਂ ਹੀ ਸਬੰਧਤ ਥਾਣਾ ਦੀ ਪੁਲਿਸ ਮੌਕੇ ਉਤੇ ਪਹੁੰਚ ਗਈ। ਜ਼ਖਮੀਆਂ ਗੱਡੀ ਵਿਚੋਂ ਬਾਹਰ ਕੱਢਕੇ ਹਸਪਤਾਲ ਭਰਤੀ ਕਰਵਾਇਆ ਗਿਆ।
ਦੱਸਿਆ ਜਾ ਰਿਹਾ ਹੈ ਕਿ ਸਕਾਰਪੀਓ ਵਿੱਚ ਸਵਾਰ ਹੋ ਕੇ ਇਕ ਹੀ ਪਰਿਵਾਰ ਦੇ ਸਾਰੇ ਮੈਂਬਰ ਲਾਵਾਲੌਂਗ ਥਾਣਾ ਖੇਤਰ ਦੇ ਪਿੰਡ ਰਖੇਦ ਵਾਪਸ ਜਾ ਰਹੇ ਸਨ।
Published on: ਅਪ੍ਰੈਲ 27, 2025 9:51 ਪੂਃ ਦੁਃ