ਕੈਨੇਡਾ ’ਚ ਤੇਜ ਰਫਤਾਰ ਕਾਰ ਭੀੜ ਉਤੇ ਚੜ੍ਹੀ, ਕਈ ਦੀ ਮੌਤ, ਦਰਜਨਾਂ ਜ਼ਖਮੀ

ਕੌਮਾਂਤਰੀ ਪ੍ਰਵਾਸੀ ਪੰਜਾਬੀ

ਓਟਾਵਾ, 27 ਅਪ੍ਰੈਲ, ਦੇਸ਼ ਕਲਿੱਕ ਬਿਓਰੋ :

ਕੈਨੇਡਾ ਵਿੱਚ ਇਕ ਭਿਆਨਕ ਹਾਦਸੇ ਦੀ ਖਬਰ ਸਾਹਮਣੇ ਆਈ ਹੈ ਜਿੱਥੇ ਕਈ ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਦਰਜਨਾਂ ਜ਼ਖਮੀ ਹੋ ਗਏ। ਇਹ ਹਾਦਸੇ ਕੈਨੇਡਾ ਦੇ ਵੈਂਕੂਵਰ ਸ਼ਹਿਰ ਵਿੱਚ ਵਾਪਰਿਆ। ਇਕ ਪ੍ਰੋਗਰਾਮ ਦੌਰਾਨ ਤੇਜ਼ ਰਫਤਾਰ ਕਾਰ ਨੇ ਭੀੜ ਵਿੱਚ ਸ਼ਾਮਲ ਲੋਕਾਂ ਨੂੰ ਕੁਚਲ ਦਿੱਤਾ। ਇਸ ਹਾਦਸੇ ਵਿੱਚ ਕਈ ਲੋਕਾਂ ਦੀ ਮੌਤ ਹੋ ਗਈ ਅਤੇ ਦਰਜਨਾਂ ਜ਼ਖਮੀ ਹੋ ਗਏ। ਸਥਾਨਕ ਪੁਲਿਸ ਮੁਤਾਬਕ ਸਥਾਨਕ ਸਮੇਂ ਅਨੁਸਾਰ ਰਾਤ 8 ਵਜੇ ਇਹ ਘਟਨਾ ਵਾਪਰੀ। ਇਹ ਉਸ ਸਮੇਂ ਵਾਪਰਿਆ ਜਦੋਂ ਸ਼ਹਿਰ ਵਿੱਚ ਸਨਸੇਟ ਆਨ ਫ੍ਰੇਜਰ ਵਿੱਚ ਲਾਪੂ ਲਾਪੂ ਦਿਵਸ ਮਨਾਉਣ ਲਈ ਵੱਡੀ ਗਿਣਤੀ ਵਿੱਚ ਫਿਲਿਪਨੀ ਭਾਈਚਾਰੇ ਦੇ ਲੋਕ ਇਕੱਠੇ ਹੋਏ ਸਨ।

ਪੁਲਿਸ ਨੇ ਕਿਹਾ ਕਿ, ‘41ਵੇਂ ਏਵੇਨਊ ਅਤੇ ਫ੍ਰੇਜਰ ਵਿੱਚ ਇਕ ਸੜਕ ਉਤਸਵ ਵਿੱਚ ਕਾਰ ਡਰਾਈਵਰ ਵੱਲੋਂ ਭੀੜ ਨੂੰ ਕੁਚਲਣ ਦੇ ਬਾਅਕ ਕਈ ਲੋਕਾਂ ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਹੋ ਗਏ। ਡਰਾਈਵਰ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਜਾਂਚ ਦੌਰਾਨ ਅਸੀਂ ਹੋਰ ਜਾਣਕਾਰੀ ਦੇਵਾਂਗੇ। ਪੁਲਿਸ ਨੇ ਅਜੇ ਤੱਕ ਇਹ ਪੁਸ਼ਟੀ ਨਹੀਂ ਕੀਤੀ ਕਿ ਇਹ ਕਾਰ ਹਮਲਾ ਸੀ ਜਾਂ ਹਾਦਸਾ।

ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਕਿ ਵੈਂਕੂਵਰ ਵਿੱਚ ਲਾਪੂ ਲਾਪੂ ਉਤਸਵ ਵਿੱਚ ਹੋਈ ਘਟਨਾ ਬਾਰੇ ਜਾਣ ਕੇ ਬਹੁਤ ਦੁੱਖ ਹੋਇਆ। ਉਨ੍ਹਾਂ ਕਿਹਾ, ‘ਮੈਂ ਮਾਰੇ ਗਏ ਅਤੇ ਜ਼ਖਮੀ ਹੋਏ ਲੋਕਾਂ ਦੇ ਪਰਿਵਾਰਾਂ, ਫਿਲਿਪਨੋ ਕੈਨੇਡਾਈ ਭਾਈਚਾਰੇ ਅਤੇ ਵੈਂਕੂਵਰ ਵਿੱਚ ਸਾਰਿਆ ਪ੍ਰਤੀ ਆਪਣੀ ਗਹਿਰੀ ਸੰਵੇਦਨਾ ਪ੍ਰਗਟ ਕਰਦਾ ਹਾਂ। ਅਸੀਂ ਸਥਿਤੀ ਉਤੇ ਬਾਰੀਕੀ ਨਾਲ ਨਜ਼ਰ ਰੱਖ ਰਹੇ ਹਾਂ।

Published on: ਅਪ੍ਰੈਲ 27, 2025 1:07 ਬਾਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।