ਚੰਡੀਗੜ੍ਹ, 28 ਅਪ੍ਰੈਲ, ਦੇਸ਼ ਕਲਿੱਕ ਬਿਓਰੋ :
ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਲੋਕ ਸੰਪਰਕ ਅਫਸਰਾਂ ਦੀਆਂ ਬਦਲੀਆਂ ਕੀਤੀਆਂ ਗਈਆਂ ਹਨ। ਸੂਚਨਾ ਤੇ ਲੋਕ ਸੰਪਰਕ ਵਿਭਾਗ ਵੱਲੋਂ ਬਦਲੀਆਂ ਦੇ ਹੁਕਮ ਜਾਰੀ ਕੀਤੇ ਗਏ ਹਨ। ਬਦਲੇ ਗਏ ਜ਼ਿਨ੍ਹਾ ਅਧਿਕਾਰੀਆਂ ਵਿੱਚ 5 ਡੀ ਪੀ ਆਰ ਓ ਅਤੇ 2 ਏ ਪੀ ਆਰ ਓ ਹਨ, ਜ਼ਿਨ੍ਹਾਂ ਨੂੰ ਪ੍ਰਬੰਧਕੀ ਆਧਾਰ ‘ਤੇ ਬਦਲਿਆ ਗਿਆ ਹੈ।
ਬਦਲੇ ਗਏ ਅਧਿਕਾਰੀਆਂ ਵਿੱਚ ਹੁਸ਼ਿਆਰਪੁਰ ਦੇ ਕਮਲਜੀਤ ਪਾਲ ਨੂੰ ਹਰਦੇਵ ਸਿੰਘ ਦੀ ਥਾਂ ‘ਤੇ ਸ਼ਹੀਦ ਭਗਤ ਸਿੰਘ ਨਗਰ ਵਿੱਚ, ਸ਼ਹੀਦ ਭਗਤ ਸਿੰਘ ਨਗਰ ਦੇ ਡੀ ਪੀ ਆਰ ਓ ਹਰਦੇਵ ਨੂੰ ਕਮਲਜੀਤ ਪਾਲ ਦੀ ਥਾਂ ਹੁਸ਼ਿਆਰਪੁਰ, ਫਿਰੋਜ਼ਪੁਰ ਦੇ ਗੁਰਦੀਪ ਸਿੰਘ ਮਾਨ ਨੂੰ ਅਰੁਣ ਚੌਧਰੀ ਦੀ ਥਾਂ ‘ਤੇ ਮਾਨਸਾ, ਅਤੇ ਮਾਨਸਾ ਦੇ ਅਰੁਣ ਚੌਧਰੀ ਨੂੰ ਗੁਰਦੀਪ ਸਿੰਘ ਮਾਨ ਦੀ ਥਾਂ ‘ਤੇ, ਭੁਪਿੰਦਰ ਸਿੰਘ ਨੂੰ ਫਾਜ਼ਿਲਕਾ ਦੇ ਨਾਲ ਵਾਧੂ ਚਾਰਜ ਸ੍ਰੀ ਮੁਕਤਸਰ ਸਾਹਿਬ ਵਿਖੇ ਸ੍ਰੀਮਤੀ ਮੇਘਾ ਮਾਨ ਦੀ ਥਾਂ ‘ਤੇ ਚਾਰਜ ਦਿੱਤਾ ਗਿਆ ਹੈ ਅਤੇ ਸ੍ਰੀ ਮਤੀ ਮੇਘਾ ਮਾਨ ਨੂੰ ਵਾਧੂ ਚਾਰਜ ਤੋਂ ਫਾਰਗ ਕਰ ਦਿੱਤਾ ਹੈ। ਇਸੇ ਤਰ੍ਹਾਂ ਫਤਿਹਗੜ੍ਹ ਸਾਹਿਬ ਦੇ ਏ ਪੀ ਆਰ ਓ ਸਤਿੰਦਰਪਾਲ ਸਿੰਘ ਨੂੰ ਹਰਿੰਦਰਪਾਲ ਸਿੰਘ ਦੀ ਥਾ ਸੰਗਰੂਰ ਅਤੇ ਹਰਿੰਦਰਪਾਲ ਸਿੰਘ ਨੂੰ ਸ੍ਰੀ ਮੁਕਤਸਰ ਸਾਹਿਬ ਵਿਖੇ ਖਾਲੀ ਥਾ ‘ਤੇ ਲਾਇਆ ਗਿਆ ਹੈ।

Published on: ਅਪ੍ਰੈਲ 28, 2025 3:52 ਬਾਃ ਦੁਃ