ਚੰਡੀਗੜ੍ਹ, 28 ਅਪ੍ਰੈਲ, ਦੇਸ਼ ਕਲਿਕ ਬਿਊਰੋ :
ਮਈ ਮਹੀਨਾ ਸ਼ੁਰੂ ਹੋਣ ‘ਚ ਅਜੇ ਦੋ ਦਿਨ ਬਾਕੀ ਹਨ ਪਰ ਗਰਮੀ ਸਿਖ਼ਰਾਂ ‘ਤੇ ਪਹੁੰਚ ਚੁੱਕੀ ਹੈ। ਤਾਪਮਾਨ 43 ਡਿਗਰੀ ਸੈਲਸੀਅਸ ਦੇ ਨੇੜੇ ਪਹੁੰਚ ਗਿਆ ਹੈ ਅਤੇ ਗਰਮੀ ਨੇ ਆਮ ਜਨਜੀਵਨ ਪ੍ਰਭਾਵਿਤ ਕੀਤਾ ਹੈ। ਇਸ ਸਮੇਂ ਸਭ ਤੋਂ ਵੱਡੀ ਸਮੱਸਿਆ ਸਕੂਲ ਜਾਣ ਵਾਲੇ ਛੋਟੇ ਬੱਚਿਆਂ ਨੂੰ ਆ ਰਹੀ ਹੈ।ਬੱਚੇ ਕੜਾਕੇ ਦੀ ਗਰਮੀ ਕਾਰਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। 43 ਡਿਗਰੀ ਦੇ ਨੇੜੇ ਪਹੁੰਚੇ ਤਾਪਮਾਨ ‘ਚ ਲੂ ਝੱਲਦੇ ਹੋਏ ਬੱਚੇ ਬੇਹਾਲ ਘਰ ਪਹੁੰਚਦੇ ਹਨ।ਅਜਿਹੇ ਹਾਲਾਤ ‘ਚ ਉਮੀਦ ਕੀਤੀ ਜਾ ਰਹੀ ਹੈ ਕਿ ਪੰਜਾਬ ਸਰਕਾਰ ਸਕੂਲਾਂ ‘ਚ ਗਰਮੀ ਦੀਆਂ ਛੁੱਟੀਆਂ ਜਲਦੀ ਕਰ ਦੇਵੇਗੀ।ਬੱਚਿਆਂ ਦੇ ਮਾਪਿਆਂ ਨੇ ਵੀ ਸਰਕਾਰ ਅਤੇ ਸਿੱਖਿਆ ਵਿਭਾਗ ਤੋਂ ਮੰਗ ਕੀਤੀ ਹੈ ਕਿ ਬੱਚਿਆਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦਿਆਂ ਸਕੂਲਾਂ ਵਿੱਚ ਗਰਮੀਆਂ ਦੀਆਂ ਛੁੱਟੀਆਂ ਤੁਰੰਤ ਐਲਾਨੀਆਂ ਜਾਣ। ਮਾਪਿਆਂ ਨੇ ਸੁਝਾਅ ਦਿੱਤਾ ਹੈ ਕਿ ਜੇਕਰ ਤੁਰੰਤ ਛੁੱਟੀਆਂ ਨਹੀਂ ਕੀਤੀਆਂ ਜਾ ਸਕਦੀਆਂ ਤਾਂ ਸਕੂਲਾਂ ਦਾ ਸਮਾਂ ਬਦਲਿਆ ਜਾਵੇ ਅਤੇ ਸਕੂਲ ਸਵੇਰੇ ਜਲਦੀ ਖੋਲ੍ਹੇ ਜਾਣ ਅਤੇ ਜਲਦੀ ਬੰਦ ਕੀਤੇ ਜਾਣ ਤਾਂ ਜੋ ਬੱਚੇ ਕੜਕਦੀ ਧੁੱਪ ਅਤੇ ਗਰਮੀ ਤੋਂ ਬਚ ਸਕਣ।
Published on: ਅਪ੍ਰੈਲ 28, 2025 3:29 ਬਾਃ ਦੁਃ