ਨਵੀਂ ਦਿੱਲੀ, 3 ਮਈ, ਦੇਸ਼ ਕਲਿੱਕ ਬਿਓਰੋ :
ਸੋਨੇ ਦੇ ਭਾਅ ਵਿੱਚ ਕਾਫੀ ਗਿਰਾਵਟ ਆਈ ਹੈ। ਸੋਨੇ ਦੀਆਂ ਕੀਮਤਾਂ ਵਿੱਚ ਗਿਰਾਵਟ ਪਿੱਛੇ ਅਮਰੀਕਾ ਅਤੇ ਚੀਨ ਵਿੱਚ ਚਲ ਰਿਹਾ ਟ੍ਰੇਡ ਵਾਰ ਦਾ ਠੰਡਾ ਪੈਣਾ ਹੈ। ਸੋਨੇ ਰਿਕਾਰਡ ਹਾਈ ਤੋਂ 6658 ਰੁਪਏ ਪ੍ਰਤੀ 10 ਗ੍ਰਾਮ ਸਸਤਾ ਹੋਇਆ ਹੈ। ਸ਼ੁੱਕਰਵਾਰ ਨੂੰ ਐਮਸੀਐਕਸ ਵਿੱਚ 10 ਗ੍ਰਾਮ ਗੋਲਡ ਦਾ ਭਾਅ 92,700 ਰੁਪਏ ਸੀ। ਜੋਕਿ ਰਿਕਾਰਡ ਵੱਧ 99,358 ਰੁਪਏ ਪ੍ਰਤੀ 10 ਗ੍ਰਾਮ ਵਿਚੋਂ 6658 ਰੁਪਏ ਸਸਤਾ ਹੈ। ਇੰਟਰਨੈਸ਼ਨਲ ਮਾਰਕੀਟ ਵਿੱਚ ਸਪਾਟ ਗੋਲਡ 3244.88 ਰੁਪਏ ਔਂਸ ਉਤੇ ਬੰਦ ਹੋਇਆ। ਉਥੇ ਕੋਮੇਕਸ ਗੋਲਡ 3257 ਪ੍ਰਤੀ ਔਂਸ ਉਤੇ ਬੰਦ ਹੋਇਆ ਹੈ।