ਕਾਂਗਰਸ ਵੱਲੋਂ ਸਤਾ ’ਚ ਰਹਿੰਦਿਆਂ ਗਲਤੀਆਂ ਹੋਈਆਂ : ਰਾਹੁਲ ਗਾਂਧੀ

Published on: May 4, 2025 12:56 pm

ਪੰਜਾਬ ਰਾਸ਼ਟਰੀ

ਕਿਹਾ, ’84 ਸਿੱਖ ਦੰਗਿਆਂ ਦੀ ਜ਼ਿੰਮੇਵਾਰੀ ਲੈਣ ਲਈ ਵੀ ਤਿਆਰ

ਚੰਡੀਗੜ੍ਹ, 4 ਅਪ੍ਰੈਲ, ਦੇਸ਼ ਕਲਿੱਕ ਬਿਓਰੋ :

ਦਿੱਲੀ ਵਿੱਚ ਵਾਪਰੇ 1984 ਦੇ ਸਿੱਖ ਦੰਗਿਆਂ ਨੂੰ ਲੈ ਕੇ ਕਾਂਗਰਸ ਪਾਰਟੀ ਜ਼ਿੰਮੇਵਾਰੀ ਲੈਣ ਲਈ ਤਿਆਰ ਹੈ। ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਅਤੇ ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਵੱਲੋਂ ਇਹ ਕਿਹਾ ਗਿਆ ਹੈ। ਰਾਹੁਲ ਗਾਂਧੀ ਅਮਰੀਕਾ ਦੀ ਬ੍ਰਾਊਨ ਯੂਨੀਵਰਸਿਟੀ ਵਿੱਚ ਬੋਲ ਰਹੇ ਸਨ। ਰਾਹੁਲ ਗਾਂਧੀ ਨੇ ਕਿਹਾ ਕਾਂਗਰਸ ਦੀਆਂ ਗਲਤੀਆਂ ਸਵੀਕਾਰ ਕਰਦੇ ਹੋਏ ਉਹ ਪਾਰਟੀ ਦੇ ਇਤਿਹਾਸ ਵਿੱਚ ਹੋਈ ਹਰ ਗਲਤੀ ਦੀ ਜ਼ਿੰਮੇਵਾਰੀ ਲੈਣ ਨੂੰ ਤਿਆਰ ਹੈ। ਉਨ੍ਹਾਂ ਕਿਹਾ ਕਿ ਭਾਵੇਂ ਉਹ ਘਟਨਾ ਉਨ੍ਹਾਂ ਦੇ ਰਾਜਨੀਤੀ ਵਿੱਚ ਆਉਣ ਤੋਂ ਪਹਿਲਾਂ ਦੀ ਹੋਵੇ। ਵਾਂਟਸਨ ਇੰਸਟੀਚਿਊਟ ਫਾਰ ਇੰਟਰਨੈਸ਼ਨ ਐਂਡ ਪਬਲਿਕ ਅਫੇਅਰਜ਼ ਵਿਚ ਆਯੋਜਿਤ ਪ੍ਰੋਗਰਾਮ ਦੌਰਾਨ ਇਕ ਸਿੱਖ ਨੌਜਵਾਨ ਵੱਲੋਂ ਰਾਹੁਲ ਗਾਂਧੀ ਨੂੰ ਸਵਾਲ ਕੀਤਾ ਗਿਆ ਸੀ।

ਰਾਹੁਲ ਗਾਂਧੀ ਨੇ ਸਿੱਖ ਨੌਜਵਾਨ ਦੇ ਸਵਾਲ ਦਾ ਜਵਾਬ ਦਿੰਦੇ  ਹੋਏ ਕਿਹਾ, ‘ਬਹੁਤ ਗਲਤੀਆਂ ਉਦੋਂ ਹੋਈਆਂ ਜਦੋਂ ਮੈਂ ਰਾਜਨੀਤੀ ਵਿੱਚ ਨਹੀਂ ਸੀ, ਪ੍ਰੰਤੂ ਮੈਂ ਕਾਂਗਰਸ ਪਾਰਟੀ ਵੱਲੋਂ ਕੀਤੀ ਗਈ ਹਰ ਗਲਤੀ ਦੀ ਜ਼ਿੰਮੇਵਾਰੀ ਲੈਣ ਨੂੰ ਤਿਆਰ ਹਾਂ। ਮੈਂ ਜਨਤਕ ਤੌਰ ਉਤੇ ਕਿਹਾ ਕਿ 1984 ਵਿੱਚ ਜੋ ਹੋਇਆ ਉਹ ਗਲਤ ਸੀ। ਮੈਂ ਕਈ ਵਾਰ ਸ੍ਰੀ ਹਰਿਮੰਦਰ ਸਾਹਿਬ ਜਾ ਚੁੱਕਿਆ ਹਾਂ ਅਤੇ ਸਿੱਖ ਭਾਈਚਾਰੇ ਨਾਲ ਮੇਰੇ ਚੰਗੇ ਸਬੰਧ ਹਨ। ਉਨ੍ਹਾਂ ਕਿਹਾ ਕਿ ਭਾਜਪਾ ਦੇ ਸ਼ਾਸਨਕਾਲ ਵਿੱਚ ਧਾਰਮਿਕ ਆਜ਼ਾਦੀ ਨੂੰ ਲੈ ਕੇ ਜੋ ਡਰ ਹੈ, ਉਹ ਵਾਸਤਵਿਕ ਹੈ।

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।