ਗੁਰਕੀਰਤ ਕੌਰ ਵੱਲੋਂ ਤਾਈ ਕਮਾਂਡੋ ਅੰਤਰਰਾਸ਼ਟਰੀ ਮੁਕਾਬਲੇ ‘ਚ ਤੀਜਾ ਸਥਾਨ ਪ੍ਰਾਪਤ ਕਰਨਾ ਪੰਥ ਲਈ ਮਾਣ ਵਾਲੀ ਗੱਲ : ਹਰਦੇਵ ਉੱਭਾ

Published on: May 4, 2025 12:26 pm

ਚੰਡੀਗੜ੍ਹ

ਭਾਜਪਾ ਆਗੂ ਹਰਦੇਵ ਸਿੰਘ ਉੱਭਾ ਤੇ ਉੱਘੇ ਸਾਹਿਤਕਾਰ ਡਾਕਟਰ ਦਵਿੰਦਰ ਬੋਹਾ ਵੱਲੋ ਘਰ ਜਾਕੇ ਕੀਤਾ ਸਨਮਾਨਿਤ

ਸਮੁੱਚਾ ਪਰਿਵਾਰ ਤੇ ਕੋਚ ਦਵਿੰਦਰ ਸਿੰਘ ਵਧਾਈ ਦੇ ਪਾਤਰ:- ਉੱਭਾ

ਮੋਹਾਲੀ, 04 ਮਈ 2025, ਦੇਸ਼ ਕਲਿੱਕ ਬਿਓਰੋ :
ਸ੍ਰੋਮਣੀ ਕਮੇਟੀ ਪ੍ਰਚਾਰਕ ਗੁਰਪਾਲ ਸਿੰਘ ਤਿੰਮੋਵਾਲ ਦੀ ਹੋਣਹਾਰ ਸਪੁੱਤਰੀ ਗੁਰਕੀਰਤ ਕੌਰ ਦੇ ਸਕਾਈ ਸਿਟੀ ਓਸਾਕਾ ਜਪਾਨ ਵਿਖੇ ਹੋਏ 81 ਦੇਸ਼ਾ ਦੇ ਓਪਨ ਅੰਤਰ-ਰਾਸ਼ਟਰੀ ਤਾਈ ਕਮਾਂਡੋ ਖੇਡ ਮੁਕਾਬਲੇ ਵਿੱਚ ਤੀਜਾ ਸਥਾਨ ਹਾਸਲ ਕਰਕੇ ਦੇਸ਼ ਤੇ ਪੰਥ ਦਾ ਨਾਮ ਰੌਸ਼ਨ ਕਰਨ ਤੇ ਅੱਜ ਭਾਜਪਾ ਦੇ ਸੂਬਾਈ ਪ੍ਰੈੱਸ ਸਕੱਤਰ ਹਰਦੇਵ ਸਿੰਘ ਉੱਭਾ ਤੇ ਉੱਘੇ ਸਾਹਿਤਕਾਰ ਡਾਕਟਰ ਦਵਿੰਦਰ ਬੋਹਾ ,ਸਰਪੰਚ ਹਰਬੰਸ ਸਿੰਘ ਨੇ ਗੁਰੂਦੁਆਰਾ ਸ੍ਰੀ ਅੰਬ ਸਾਹਿਬ ਵਿਖੇ ਉਹਨਾ ਦੀ ਰਿਹਾਇਸ਼ ਤੇ ਜਾਕੇ ਪੰਜਾਬ ਦੀ ਹੋਣਹਾਰ ਬੇਟੀ ਗੁਰਕੀਰਤ ਕੌਰ ਨੂੰ ਸਨਮਾਨਿਤ ਕੀਤਾ ਤੇ ਸਮੁੱਚੇ ਪਰਿਵਾਰ ਤੇ ਕੋਚ ਦਵਿੰਦਰ ਸਿੰਘ ਨੂੰ ਵਧਾਈਆ ਦਿੱਤੀਆ।
ਇਸ ਮੌਕੇ ਤੇ ਬੋਲਦਿਆ ਭਾਜਪਾ ਆਗੂ ਹਰਦੇਵ ਸਿੰਘ ਉੱਭਾ ਨੇ ਕਿਹਾ ਕਿ ਸ੍ਰੋਮਣੀ ਕਮੇਟੀ ਪ੍ਰਚਾਰਕ ਗੁਰਪਾਲ ਸਿੰਘ ਤਿੰਮੋਵਾਲ ਦੀ ਸਪੁੱਤਰੀ ਗੁਰਕੀਰਤ ਕੌਰ ਦਾ ਤਾਈ ਕਮਾਂਡੋ ਅੰਤਰਰਾਸ਼ਟਰੀ ਮੁਕਾਬਲੇ ਵਿੱਚ ਤੀਜਾ ਸਥਾਨ ਪ੍ਰਾਪਤ ਕਰਨਾ ਸਮੁੱਚੇ ਦੇਸ਼ ਤੇ ਪੰਥ ਲਈ ਮਾਣ ਵਾਲੀ ਗੱਲ ਉਹਨਾ ਕਿਹਾ ਸਾਡੀ ਇਹ ਹੋਣਹਾਰ ਬੇਟੀ ਬਹੁਤ ਮੱਲਾ ਮਾਰੇਗੀ ।ਉੱਭਾ ਨੇ ਕਿਹਾ ਕਿ ਪੰਜਾਬ ਸਰਕਾਰ ਤੇ ਸ੍ਰੋਮਣੀ ਕਮੇਟੀ ਨੂੰ ਅਜਿਹੇ ਹੋਣਹਾਰ ਬੱਚਿਆ ਦੀ ਹੌਸਲਾ ਅਫਜਾਈ ਤੇ ਮੱਦਦ ਕਰਨੀ ਚਾਹੀਦੀ ਹੈ ਤਾਂ ਕਿ ਦੂਸਰੇ ਬੱਚਿਆ ਨੂੰ ਵੀ ਖੇਡਾ ਵਿੱਚ ਭਾਗ ਲੈਣ ਤੇ ਦੇਸ਼ ਦਾ ਨਾਮ ਰੌਸ਼ਨ ਕਰਨ ਦੀ ਪ੍ਰੇਰਨਾ ਮਿਲ ਸਕੇ ।ਉੱਭਾ ਨੇ ਕਿਹਾ ਕਿ ਭਾਜਪਾ ਇਸ ਹੋਣਹਾਰ ਬੇਟੀ ਦੀ ਹਰ ਸੰਭਵ ਮਦਦ ਕਰੇਗੀ।

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।