BSF ਨੇ ਸਰਹੱਦ ‘ਤੇ ਪਾਕਿਸਤਾਨੀ ਰੇਂਜਰ ਨੂੰ ਹਿਰਾਸਤ ‘ਚ ਲਿਆ

Published on: May 4, 2025 10:42 am

ਰਾਸ਼ਟਰੀ


ਨਵੀਂ ਦਿੱਲੀ, 4 ਮਈ, ਦੇਸ਼ ਕਲਿਕ ਬਿਊਰੋ :
ਰਾਜਸਥਾਨ ਵਿੱਚ ਸੀਮਾ ਸੁਰੱਖਿਆ ਬਲ (BSF) ਨੇ ਸ਼ਨੀਵਾਰ ਨੂੰ ਭਾਰਤ-ਪਾਕਿਸਤਾਨ ਸਰਹੱਦ ‘ਤੇ ਇੱਕ ਪਾਕਿਸਤਾਨੀ ਰੇਂਜਰ (Pakistani Ranger) ਨੂੰ ਹਿਰਾਸਤ ਵਿੱਚ ਲਿਆ। ਰੇਂਜਰ ‘ਤੇ ਜਾਸੂਸੀ ਦਾ ਦੋਸ਼ ਹੈ। ਪਾਕਿਸਤਾਨ ਨੇ ਵੀ ਪਾਕਿ ਰੇਂਜਰ (Pakistani Ranger) ਨੂੰ ਫੜੇ ਜਾਣ ਦੀ ਪੁਸ਼ਟੀ ਕੀਤੀ ਹੈ। ਬੀਐਸਐਫ ਅਤੇ ਸੁਰੱਖਿਆ ਏਜੰਸੀਆਂ ਅੱਜ ਉਸ ਤੋਂ ਪੁੱਛਗਿੱਛ ਕਰਨਗੀਆਂ।
ਪਾਕਿਸਤਾਨ ਨੇ ਲਗਾਤਾਰ 10ਵੇਂ ਦਿਨ ਕੰਟਰੋਲ ਰੇਖਾ ‘ਤੇ ਜੰਗਬੰਦੀ ਦੀ ਉਲੰਘਣਾ ਕੀਤੀ ਹੈ। ਪਾਕਿਸਤਾਨੀ ਫੌਜ ਨੇ ਕੁਪਵਾੜਾ, ਬਾਰਾਮੂਲਾ, ਪੁੰਛ, ਰਾਜੌਰੀ, ਮੇਂਢਰ, ਨੌਸ਼ਹਿਰਾ, ਸੁੰਦਰਬਨੀ ਅਤੇ ਅਖਨੂਰ ਇਲਾਕਿਆਂ ਵਿੱਚ ਗੋਲੀਬਾਰੀ ਕੀਤੀ ਹੈ। ਸ਼ਨੀਵਾਰ ਨੂੰ, ਪਾਕਿਸਤਾਨ ਨੇ ਕੁਪਵਾੜਾ, ਉੜੀ ਅਤੇ ਅਖਨੂਰ ਦੇ ਆਲੇ-ਦੁਆਲੇ ਜੰਗਬੰਦੀ ਦੀ ਉਲੰਘਣਾ ਕੀਤੀ ਸੀ।

ਇਹ ਵੀ ਪੜ੍ਹੋ: ਹਾਈ ਕੋਰਟ ਵੱਲੋਂ ਮੋਹਾਲੀ ‘ਚ ਗੁਰਦੁਆਰਾ ਸਾਹਿਬ ਤੇ ਮੰਦਰ ਨੂੰ ਢਾਹੁਣ ਦੇ ਸਖ਼ਤ ਹੁਕਮ

ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਤੋਂ ਬਦਲੇ ਦੀ ਸੰਭਾਵਨਾ ਦੇ ਵਿਚਕਾਰ, ਪਾਕਿਸਤਾਨ ਨੇ ਲੜਾਕੂ ਜਹਾਜ਼ਾਂ ਦੇ ਅਭਿਆਸ ਅਤੇ ਫੌਜ ਦੀ ਆਵਾਜਾਈ ਵਧਾ ਦਿੱਤੀ ਹੈ। ਪਾਕਿਸਤਾਨ ਨੇ ਆਪਣੇ 80 ਜੈੱਟ ਜਹਾਜ਼ਾਂ ਨੂੰ ਅੱਗੇ ਵਾਲੇ ਏਅਰਬੇਸਾਂ ‘ਤੇ ਤਾਇਨਾਤ ਕੀਤਾ ਹੈ। ਫੌਜ ਨੂੰ ਐਲਓਸੀ ਵੱਲ ਭੇਜ ਦਿੱਤਾ ਗਿਆ ਹੈ।

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।