ਦਿੱਲੀ ਤੋਂ ਜਾਂਦੇ ਸਮੇਂ ਕੇਂਦਰੀ ਮੰਤਰੀ ਦੇ ਰਹੱਸਮਈ ਢੰਗ ਨਾਲ ਇੱਧਰ-ਉੱਧਰ ਹੋਣ ਨਾਲ ਹੜਕਪ ਮਚ ਗਿਆ। ਇਸ ਦਾ ਪਤਾ ਚਲਦਿਆਂ ਹੀ ਸਟਾਫ ਨੂੰ ਹੱਥਾਂ ਪੈਰਾਂ ਦੀ ਪੈ ਗਈ।
ਨਵੀਂ ਦਿੱਲੀ, 6 ਮਈ, ਦੇਸ਼ ਕਲਿੱਕ ਬਿਓਰੋ :
ਦਿੱਲੀ ਤੋਂ ਜਾਂਦੇ ਸਮੇਂ ਕੇਂਦਰੀ ਮੰਤਰੀ ਦੇ ਰਹੱਸਮਈ ਢੰਗ ਨਾਲ ਇੱਧਰ-ਉੱਧਰ ਹੋਣ ਨਾਲ ਹੜਕਪ ਮਚ ਗਿਆ। ਇਸ ਦਾ ਪਤਾ ਚਲਦਿਆਂ ਹੀ ਸਟਾਫ ਨੂੰ ਹੱਥਾਂ ਪੈਰਾਂ ਦੀ ਪੈ ਗਈ। ਹੋਇਆ ਇਹ ਕਿ ਦਿੱਲੀ ਤੋਂ ਜਬਲਪੁਰ ਜਾ ਰਹੇ ਕੇਂਦਰੀ ਮੰਤਰੀ ਜੁਐਲ ਓਰਾਂਵ ਰਹਿਸਮਈ ਢੰਗ ਨਾਲ ਗਾਇਬ ਹੋ ਗਏ। ਉਹ ਗੋਂਡਵਾਨਾ ਐਕਸਪ੍ਰੈਸ ਵਿੱਚ ਸਫਰ ਰਹੇ ਸਨ। ਸ਼ਨੀਵਾਰ ਰਾਤ ਨੂੰ ਦਿੱਲੀ ਦੇ ਹਜਰਤ ਨਿਜਾਮੂਦੀਨ ਤੋਂ ਉਹ ਰੇਲਗੱਡੀ ਰਾਹੀਂ ਰਵਾਨਾ ਹੋਏ। ਅਗਲੇ ਦਿਨ ਸਵੇਰੇ ਦਮੋਹ ਵਿੱਚ ਉਨ੍ਹਾਂ ਦਾ ਬਰਕ ਸੀਟ ਖਾਲੀ ਮਿਲੀ। ਮਾਮਲੇ ਦੀ ਖਬਰ ਮਿਲਦਿਆਂ ਹੀ ਹੜਕਪ ਮਚ ਗਿਆ।
ਖਬਰਾਂ ਮੁਤਾਬਕ ਕੇਂਦਰੀ ਮੰਤਰੀ ਜੁਐਲ ਓਰਾਂਵ ਸਵੇਰੇ 3 ਵਜੇ 45 ਮਿੰਟ ਉਤੇ ਦਮੋਹ ਸਟੇਸ਼ਨ ਉਤੇ ਉਤਰੇ ਸਨ। ਇਸ ਦੌਰਾਨ ਉਨ੍ਹਾਂ ਦਾ ਸ਼ੂਗਰ ਲੇਵਲ ਘਟ ਗਿਆ ਅਤੇ ਗੱਡੀ ਚੱਲਣ ਲੱਗੀ। ਰੇਲਗੱਡੀ ਵਿੱਚ ਚੜ੍ਹਦੇ ਸਮੇਂ ਮੰਤਰੀ ਦਾ ਪੈਰ ਫਿਸਲ ਗਿਆ ਅਤੇ ਉਹ ਡਿੱਗ ਗਏ। ਇਸ ਦੌਰਾਨ ਉਨ੍ਹਾਂ ਨੂੰ ਸੱਟ ਲੱਗੀ। ਇਸ ਦੌਰਾਨ ਦੂਜੇ ਪਲੇਟਫਾਰਮ ਉਤੇ ਸੰਪਰਕ ਕ੍ਰਾਂਤੀ ਆਈ ਤਾਂ ਉਹ ਉਸ ਵਿੱਚ ਬੈਠ ਗਏ। ਅਜਿਹੇ ਵਿੱਚ ਉਨ੍ਹਾਂ ਦਾ ਸਟਾਫ ਉਨ੍ਹਾਂ ਨੂੰ ਲਭਦਾ ਰਿਹਾ, ਪ੍ਰੰਤੂ ਉਹ ਨਹੀਂ ਮਿਲੇ।
ਮੰਤਰੀ ਦੇ ਪੀਏ ਦਾ ਕਹਿਣਾ ਹੈ ਕਿ ਮੰਤਰੀ ਹਰਦੁਆ ਤੋਂ ਗੁੰਮ ਹੋਏ ਸਨ। ਪ੍ਰੰਤੂ ਬਾਅਦ ਵਿੱਚ ਪਤਾ ਲੱਗਿਆ ਕਿ ਉਥੇ ਤਾਂ ਗੱਡੀ ਰੁਕੀ ਹੀ ਨਹੀਂ ਬਾਅਦ ਵਿੱਚ ਮੰਤਰੀ ਸਿਹੋਰਾ ਸਟੇਸ਼ਨ ਉਤੇ ਮਿਲ। ਇੱਥੇ ਮੁਢਲੇ ਇਲਾਜ ਦੇ ਬਾਅਦ ਉਨ੍ਹਾਂ ਨੂੰ ਜਬਲਪੁਰ ਲਿਆਂਦਾ ਗਿਆ। ਇਸ ਘਟਨਾਕ੍ਰਮ ਵਿੱਚ ਹੁਣ ਤੱਕ ਮੰਤਰੀ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਗਈ।
ਇਹ ਸਾਰੇ ਦੇ ਚਲਦਿਆ ਤਿੰਨ ਘੰਟੇ ਤੱਕ ਟ੍ਰੇਨ ਟ੍ਰੈਕ ਉਤੇ ਭਾਲ ਕੀਤੀ ਗਈ। ਮੰਤਰੀ ਜੀ ਨੂੰ 162 ਕਿਲੋਮੀਟਰ ਦੂਰ, ਸਿਹੋਰਾ ਸਟੇਸ਼ਨ, ਜਬਲਪੁਰ ਸੰਪਰਕ ਕ੍ਰਾਂਤੀ ਐਕਸਪ੍ਰੈਸ ਵਿਚੋਂ ਮਿਲੇ। ਇਸ ਸਬੰਧੀ ਆਰਪੀਐਫ ਪੋਸਟ ਪ੍ਰਭਾਰੀ ਸਿਹੋਰਾ ਰਾਜੀਵ ਖਰਬ ਦਾ ਕਹਿਣਾ ਹੈ ਕਿ ਸੂਚਨਾ ਮਿਲਦੇ ਹੀ ਸਟਾਫ ਨੂੰ ਅਲਰਟ ਕਰ ਦਿੱਤਾ ਗਿਆ ਸੀ। ਜਬਲਪੁਰ ਪਹੁੰਚਦੇ ਹੀ ਮੰਤਰੀ ਨੂੰ ਸੁਰੱਖਿਆ ਮੁਹੱਈਆ ਕਰਵਾਈ ਗਈ।