ਚੰਡੀਗੜ੍ਹ, 6 ਮਈ, ਦੇਸ਼ ਕਲਿਕ ਬਿਊਰੋ :
ਪੰਜਾਬ ਸਰਕਾਰ ਨੇ ਅੱਜ (ਮੰਗਲਵਾਰ) ਨਵੀਂ ਮਾਈਨਿੰਗ ਨੀਤੀ ਦ ਪੋਰਟਲ ਲਾਂਚ ਕੀਤਾ ਹੈ। ਜਿਸ ਕਾਰਨ ਪੰਜਾਬ ਵਿੱਚ ਮਾਈਨਿੰਗ ਵਿੱਚ ਵੱਡਾ ਸੁਧਾਰ ਹੋਣ ਦੀ ਉਮੀਦ ਹੈ। ਹੁਣ ਆਮ ਲੋਕਾਂ ਨੂੰ ਵੀ ਮਾਈਨਿੰਗ ਦੀ ਸਹੂਲਤ ਮਿਲੇਗੀ।
ਮੰਤਰੀ ਹਰਪਾਲ ਚੀਮਾ ਅਤੇ ਮੰਤਰੀ ਬੀਰੇਂਦਰ ਗੋਇਲ ਨੇ ਨਵੀਂ ਮਾਈਨਿੰਗ ਨੀਤੀ ਦਾ ਪੋਰਟਲ ਲਾਂਚ ਕੀਤਾ। ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਮੰਤਰੀ ਬੀਰੇਂਦਰ ਗੋਇਲ ਨੇ ਸਵੇਰੇ 10:30 ਵਜੇ ਨਗਰ ਭਵਨ, ਚੰਡੀਗੜ੍ਹ ਵਿਖੇ ਪੋਰਟਲ ਬਾਰੇ ਜਾਣਕਾਰੀ ਸਾਂਝੀ ਕੀਤੀ। ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਅੱਜ ਉਹ ਮਾਈਨਿੰਗ ਨੀਤੀ ਸਬੰਧੀ ਇੱਕ ਪੋਰਟਲ ਜਾਰੀ ਕਰਨ ਜਾ ਰਹੇ ਹਨ।
ਨੀਤੀ ਦਾ ਨੋਟੀਫਿਕੇਸ਼ਨ 30 ਅਪ੍ਰੈਲ ਨੂੰ ਜਾਰੀ ਕੀਤਾ ਗਿਆ ਸੀ। ਮਾਈਨਿੰਗ ਪੋਰਟਲ ਜਾਰੀ ਕਰਦੇ ਸਮੇਂ ਫਾਰਮ ਕਿਵੇਂ ਜਮ੍ਹਾ ਕਰਨਾ ਹੈ ਅਤੇ ਫੀਸ ਕਿੱਥੇ ਜਮ੍ਹਾ ਕਰਨੀ ਹੈ ਵਰਗੀ ਸਾਰੀ ਜਾਣਕਾਰੀ ਦਿੱਤੀ ਗਈ ਹੈ।
