‘MET GALA‘ ’ਚ ਪਹੁੰਚਣ ਵਾਲਾ ਬਣਿਆ ਪਹਿਲਾ ਪੰਜਾਬੀ
ਚੰਡੀਗੜ੍ਹ, 6 ਮਈ, ਦੇਸ਼ ਕਲਿੱਕ ਬਿਓਰੋ :
ਦਿਲਜੀਤ ਦੋਸਾਂਝ ਨੇ ਫਿਰ ਤੋਂ ਪ੍ਰਸ਼ੰਸ਼ਕਾਂ ਦੇ ਦਿਲ ਜਿੱਤ ਲਏ। ਦਿਲਜੀਤ ਦੋਸਾਂਝ ਪਹਿਲਾ ਪੰਜਾਬੀ ਹੈ ਜਿਸ ਨੇ ਮੇਟ ਗਾਲਾ ਵਿੱਚ ਹਿੱਸਾ ਲਿਆ ਹੈ। ਨਿਊਯਾਰਕ ਦੇ ਮੈਟਰੋਪੋਲਿਟਨ ਮਿਊਜ਼ੀਅਮ ਆਫ਼ ਆਰਟ ਵਿਖੇ ਹੋਏ ਮੇਟ ਗਾਲਾ 2025 ਵਿੱਚ ਪੰਜਾਬ ਗਾਇਤ ਤੇ ਆਦਾਕਾਰ ਦਿਲਜੀਤ ਦੋਸਾਂਝ ਨੇ ਪਹਿਲੀ ਵਾਰ ਡੈਬਿਊ ਕੀਤਾ ਹੈ। ਦਿਲਜੀਤ ਦੋਸਾਂਝ ਦੇ ਪਹਿਰਾਵੇ ਨੂੰ ਦੇਖ ਹਰ ਕੋਈ ਹੈਰਾਨ ਰਹਿ ਗਿਆ। ਦਿਲਜੀਤ ਦੋਸਾਂਝ ਨੇ ਮੇਟ ਗਾਲਾ 2025 ਵਿੱਚ ਆਪਣੀ ਸ਼ਾਨਦਾਰ ਐਂਟਰੀ ਕੀਤੀ ਅਤੇ ਆਪਣੇ ਪੰਜਾਬੀ ਸੱਭਿਆਚਾਰ ਨੂੰ ਪੂਰੀ ਸ਼ਾਨ ਨਾਲ ਦੁਨੀਆ ਦੇ ਸਾਹਮਣੇ ਪੇਸ਼ ਕੀਤਾ।
ਮਸ਼ਹੂਰ ਡਿਜ਼ਾਈਨਰ ਪ੍ਰਬਲ ਗੁਰੰਗ ਦੁਆਰਾ ਬਣਾਏ ਗਏ ‘ਮਹਾਰਾਜਾ ਲੁੱਕ’ ਵਿੱਚ, ਦਿਲਜੀਤ ਇੱਕ ਆਫ-ਵਾਈਟ ਅਚਕਨ, ਪਜਾਮਾ ਅਤੇ ਪੱਗ ਵਿੱਚ ਦਿਖਾਈ ਦਿੱਤੇ। ਜਿਸ ਵਿੱਚ ਪੰਜਾਬ ਦਾ ਨਕਸ਼ਾ, ਖਾਸ ਚਿੰਨ੍ਹ ਅਤੇ ਗੁਰਮੁਖੀ ਵਿੱਚ ਲਿਖੇ ਸ਼ਬਦ ਸਨ। ਸਟਾਈਲਿਸਟ ਅਭਿਲਾਸ਼ਾ ਦੇਵਨਾਨੀ ਨੇ ਆਪਣੇ ਲੁੱਕ ਨੂੰ ਕਈ ਹਾਰਾਂ, ਪੱਗ ਦੇ ਗਹਿਣਿਆਂ ਅਤੇ ਇੱਕ ਤਲਵਾਰ ਨਾਲ ਪੂਰਾ ਕੀਤਾ। ਇਸ ਲੁੱਕ ਨੇ ਇੰਟਰਨੈੱਟ ‘ਤੇ ਹਲਚਲ ਮਚਾ ਦਿੱਤੀ।
ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਦਿਲਜੀਤ ਦੋਸਾਂਝ ਸੋਸ਼ਲ ਮੀਡੀਆ ਉਤੇ ਲਿਖਿਆ ਹੈ, ਦਿਲਜੀਤ ਵੀਰ, ਅੱਜ ਹਰ ਇਕ ਪੰਜਾਬੀ ਨੂੰ ਤੁਹਾਡੇ ’ਤੇ ਮਾਣ ਹੈ। ਤੁਸੀਂ ਪੰਜਾਬੀ, ਪੰਜਾਬੀਅਤ ਅਤੇ ਸਾਡੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ।