ਮਾਲੇਰਕੋਟਲਾ 9 ਮਈ, ਦੇਸ਼ ਕਲਿੱਕ ਬਿਓਰੋ
ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਡਾ. ਬਲਵੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਡੇਂਗੂ ਤੋਂ ਬਚਾਅ ਦੇ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਅੱਜ ਜਿਲ੍ਹਾ ਮਾਲੇਰਕੋਟਲਾ ਵਿਖ਼ੇ ਸਿਵਲ ਸਰਜਨ ਮਾਲੇਰਕੋਟਲਾ ਡਾ. ਸੰਜੇ ਗੋਇਲ ਦੀ ਅਗਵਾਈ ਅਤੇ ਜਿਲ੍ਹਾ ਐਪੀਡੀਮਾਲੋਜਿਸਟ ਡਾ. ਰਮਨਦੀਪ ਕੌਰ ਤੇ ਡਾ.ਮੁਨੀਰ ਮੁਹੰਮਦ ਦੀ ਨਿਗਰਾਨੀ ਹੇਠ ਮੁਹਿੰਮ ਨੂੰ ਸ਼ੁਰੂ ਕੀਤਾ ਗਿਆ ।
ਜ਼ਿਲ੍ਹੇ ਭਰ ਦੀਆਂ ਦਰਜਨਾ ਟੀਮਾਂ ਨੂੰ ਹਲਕਾ ਵਿਧਾਇਕ ਡਾ. ਜਮੀਲ ਉਰ ਰਹਿਮਾਨ ਵੱਲੋਂ ਹਰੀ ਝੰਡੀ ਦੇ ਰਵਾਨਾ ਕੀਤਾ ਗਿਆ, ਇਸ ਮੌਕੇ ਹਲਕਾ ਵਿਧਾਇਕ ਡਾ ਜਮੀਲ ਨੇ ਕਿਹਾ ਕਿ ਐਨ. ਵੀ. ਬੀ. ਡੀ. ਸੀ. ਪੀ ਪ੍ਰੋਗਰਾਮ ਅਧੀਨ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਡੇਂਗੂ ਤੋਂ ਬਚਾਅ ਲਈ ਗਤੀਵਿਧੀਆਂ ਤੇਜ ਕਰ ਦਿੱਤੀਆਂ ਗਈਆ ਹਨ, ਉਹਨਾਂ ਅੱਗੇ ਕਿਹਾ ਕੇ ਵਿਭਾਗ ਵੱਲੋਂ ਹਰ ਸ਼ੁੱਕਰਵਾਰ ਨੂੰ ਵਿਸ਼ੇਸ਼ ਤੌਰ ਡਰਾਈ ਡੇਅ ਵੱਜੋਂ ਮਨਾਇਆ ਜਾਂਦਾ ਹੈ ਤੇ ਟੀਮਾਂ ਘਰ ਘਰ ਸਮੇਤ ਜਿਆਦਾ ਖਤਰੇ ਵਾਲੀਆਂ ਥਾਵਾਂ ਤੇ ਲਾਰਵੇ ਦਾ ਨਰੀਖਣ ਕਰਨ ਜਾਂਦੀਆਂ ਹਨ ਉਹਨਾਂ ਕਿਹਾ ਕੇ ਅਗਾਮੀ ਮਹੀਨਿਆਂ ਦੇ ਵਿੱਚ ਡੇਂਗੂ ਦੇ ਕੇਸ ਵਧਣ ਦੇ ਅਸਾਰ ਹੁੰਦੇ ਹਨ ਇਸ ਲਈ ਸਮੂਹ ਸਿਹਤ ਕਾਮਿਆਂ ਵੱਲੋਂ ਡੇਂਗੂ ਤੋਂ ਬਚਾਅ ਲਈ ਕੰਮ ਤੇਜ ਕੀਤਾ ਗਿਆ ਹੈ, ਉਹਨਾਂ ਕਿਹਾ ਕੇ ਘਰਾਂ, ਦਫਤਰਾਂ ਵਿੱਚ ਕਿਸੇ ਵੀ ਥਾਂ ਵਾਧੂ ਪਾਣੀ ਨਾ ਖੜਨ ਦਿੱਤਾ ਜਾਵੇ ਅਤੇ ਮੱਛਰ ਤੇ ਕੱਟਣ ਤੋਂ ਬਚਾਅ ਕੀਤਾ ਜਾਵੇ,ਇਸ ਮੌਕੇ ਸਿਵਲ ਸਰਜਨ ਡਾ. ਸੰਜੇ ਗੋਇਲ ਨੇ ਕਿਹਾ ਕੇ ਲੋਕ ਡੇਂਗੂ ਤੋਂ ਬਚਾਅ ਲਈ ਸਿਹਤ ਕਰਮਚਾਰੀਆਂ ਵੱਲੋਂ ਦੱਸੀਆਂ ਜਾਂਦੀਆਂ ਸਾਵਧਾਨੀਆਂ ਤੇ ਅਮਲ ਕਰਨ ਤਾਂ ਜੋ ਜਿਲ੍ਹੇ ਵਿੱਚ ਪੂਰੀ ਤਰ੍ਹਾਂ ਡੇਂਗੂ ਤੋਂ ਬਚਾਅ ਕੀਤਾ ਜਾ ਸਕੇ, ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਸਜ਼ੀਲਾ ਖਾਨ,ਡੀ. ਐਚ. ਓ ਡਾ. ਪੁਨੀਤ ਸਿੱਧੂ, ਵਿਧਾਇਕ ਦੇ ਪੀ.ਏ ਗੁਰਮੁਖ ਸਿੰਘ, ਬਲਾਕ ਪ੍ਰਧਾਨ ਅਬਦੁਲ ਹਲੀਮ , ਬਲਾਕ ਸੋਸ਼ਲ ਮੀਡੀਆ ਇਨਚਾਰਜ ਯਾਸਰ ਅਰਫਾਤ, ਯਾਸੀਨ ਨੇਸਤੀ, ਐਸ. ਐਮ. ਓ ਸੁਖਵਿੰਦਰ ਸਿੰਘ,ਮਾਸ ਮੀਡੀਆ ਵਿੰਗ ਤੋਂ ਰਣਵੀਰ ਸਿੰਘ ਢੰਡੇ ਮੁਹੰਮਦ ਰਾਸ਼ਿਦ, ਗੁਰਪ੍ਰੀਤ ਸਿੰਘ ਵਾਲੀਆਂ,ਵਿਕਰਮ ਸਿੰਘ ਸਮੇਤ ਜ਼ਿਲ੍ਹੇ ਭਰ ਦੇ ਮਲਟੀਪਰਪਜ ਸਿਹਤ ਕਾਮੇ ਹਾਜ਼ਰ ਸਨ |