CBSE ਨੇ 10ਵੀਂ ਦਾ ਨਤੀਜਾ ਵੀ ਐਲਾਨਿਆ

ਸਿੱਖਿਆ \ ਤਕਨਾਲੋਜੀ


ਨਵੀਂ ਦਿੱਲੀ, 13 ਮਈ, ਦੇਸ਼ ਕਲਿਕ ਬਿਊਰੋ :
CBSE ਯਾਨੀ ਕਿ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ ਨੇ 10ਵੀਂ ਦਾ ਨਤੀਜਾ ਵੀ ਐਲਾਨ ਦਿੱਤਾ ਹੈ। ਉਮੀਦਵਾਰ ਆਪਣਾ ਨਤੀਜਾ cbse.gov.in ‘ਤੇ ਦੇਖ ਸਕਦੇ ਹਨ। 10ਵੀਂ ਦੀਆਂ ਪ੍ਰੀਖਿਆਵਾਂ 15 ਫਰਵਰੀ ਤੋਂ 18 ਮਾਰਚ ਦੇ ਵਿਚਕਾਰ ਹੋਈਆਂ ਸਨ। ਇਸ ਸਾਲ ਲਗਭਗ 44 ਲੱਖ ਵਿਦਿਆਰਥੀਆਂ ਨੇ ਬੋਰਡ ਪ੍ਰੀਖਿਆ ਦਿੱਤੀ ਸੀ।
ਅਧਿਕਾਰਤ ਵੈੱਬਸਾਈਟ ਤੋਂ ਇਲਾਵਾ, ਵਿਦਿਆਰਥੀ ਡਿਜੀਲਾਕਰ ਅਤੇ ਉਮੰਗ ਐਪ ‘ਤੇ ਵੀ ਆਪਣੀਆਂ ਮਾਰਕਸ਼ੀਟਾਂ ਪ੍ਰਾਪਤ ਕਰ ਸਕਣਗੇ। ਇਸ ਦੇ ਲਈ, ਰੋਲ ਨੰਬਰ ਦੀ ਮਦਦ ਨਾਲ ਐਪ ‘ਤੇ ਲੌਗਇਨ ਕਰਨਾ ਹੋਵੇਗਾ।ਵਿਦਿਆਰਥੀ ਆਪਣੇ ਮੋਬਾਈਲ ‘ਤੇ ਮਾਰਕਸ਼ੀਟ ਡਾਊਨਲੋਡ ਕਰ ਸਕਣਗੇ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।