ਆਂਗਣਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਡਾਇਰੈਕਟਰ ਦੇ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ 20 ਨੂੰ

Published on: May 15, 2025 6:57 pm

ਪੰਜਾਬ

ਚੰਡੀਗੜ੍ਹ, 15 ਮਈ, ਦੇਸ਼ ਕਲਿੱਕ ਬਿਓਰੋ :

ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਸੂਬੇ ਭਰ ਦੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਮੰਗਾਂ ਅਤੇ ਮਸਲਿਆਂ ਨੂੰ ਲੈ ਕੇ 20 ਮਈ ਨੂੰ ਡਾਇਰੈਕਟਰ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੇ 34 ਸੈਕਟਰ ਚੰਡੀਗੜ੍ਹ ਸਥਿਤ ਦਫਤਰ ਦੇ ਅੱਗੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ।

ਉਪਰੋਕਤ ਜਾਣਕਾਰੀ ਯੂਨੀਅਨ ਦੀ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ ਦਿੱਤੀ । ਉਹਨਾਂ ਦੱਸਿਆ ਕਿ ਜਥੇਬੰਦੀ ਵੱਲੋਂ 5 ਮਈ ਨੂੰ ਡਾਇਰੈਕਟਰ ਦੇ ਦਫ਼ਤਰ ਵਿੱਚ ਨੋਟਿਸ ਦਿੱਤਾ ਗਿਆ ਸੀ ਕਿ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਭਖਦੀਆਂ ਮੰਗਾਂ ਤੇ ਗੌਰ ਕੀਤੀ ਜਾਵੇ, ਪਰ ਕੋਈ ਕਾਰਵਾਈ ਨਹੀਂ ਹੋਈ । ਜਿਸ ਕਰਕੇ ਸੂਬਾ ਕਮੇਟੀ ਨੇ ਧਰਨਾ ਲਗਾਉਣ ਲਈ ਪ੍ਰੋਗਰਾਮ ਉਲੀਕਿਆ ਹੈ ।
ਉਹਨਾਂ ਕਿਹਾ ਕਿ ਆਂਗਣਵਾੜੀ ਵਰਕਰਾਂ ਨੂੰ ਆਪਣੇ ਪਰਸਨਲ ਫੋਨਾਂ ਤੋਂ ਈ ਕੇ ਵਾਈ ਸੀ ਕਰਨ ਅਤੇ ਵੈਰੀਫਿਕੇਸ਼ਨ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ । ਜਥੇਬੰਦੀ ਦੀ ਮੰਗ ਹੈ ਕਿ ਜਿੰਨੀ ਦੇਰ ਤੱਕ ਸਰਕਾਰ ਆਂਗਣਵਾੜੀ ਵਰਕਰਾਂ ਨੂੰ ਸਮਾਰਟ ਫੋਨ ਨਹੀਂ ਦਿੰਦੀ ਉਨੀ ਦੇਰ ਆਂਗਣਵਾੜੀ ਵਰਕਰਾਂ ਕੋਲੋਂ ਇਹ ਕੰਮ ਨਾ ਕਰਵਾਏ ਜਾਣ। ਜੇਕਰ ਸਾਨੂੰ ਇਹ ਕੰਮ ਕਰਨ ਵਾਸਤੇ ਮਜਬੂਰ ਕੀਤਾ ਗਿਆ ਤਾਂ ਅਸੀਂ ਆਪਣੇ ਫੋਨਾਂ ਤੇ ਚੱਲ ਰਹੀ ਪੋਸ਼ਨ ਟਰੈਕਰ ਐਪ ਨੂੰ ਆਫਲੋਡ ਕਰ ਦੇਵਾਂਗੇ ਤੇ ਜਿੰਨੀ ਦੇਰ ਸਰਕਾਰੀ ਸਮਾਰਟ ਫੋਨ ਨਹੀਂ ਆਉਣਗੇ ਅਸੀਂ ਪੋਰਸ਼ਨ ਟਰੈਕਰ ਐਪ ਨਹੀਂ ਚਲਾਵਾਂਗੇ।

ਆਂਗਣਵਾੜੀ ਵਰਕਰਾਂ ਹੈਲਪਰਾਂ ਦਾ ਮਾਣ ਭੱਤਾ ਹਰ ਮਹੀਨੇ ਦੀ ਤਿੰਨ ਤਰੀਕ ਨੂੰ ਪੂਰੀ ਮਾਤਰਾ ਵਿੱਚ ਦੇਣਾ ਯਕੀਨੀ ਬਣਾਇਆ ਜਾਵੇ । ਜੇਕਰ ਇਹ ਮਾਣ ਭੱਤਾ ਸਮੇਂ ਸਿਰ ਨਾ ਦਿੱਤਾ ਗਿਆ ਤਾਂ ਆਗਣਵਾੜੀ ਕੇਂਦਰਾਂ ਦੇ ਵਿੱਚ ਚੱਲ ਰਹੇ ਕੰਮ ਬੰਦ ਕਰ ਦੇਵਾਂਗੇ । ਬਿਨਾਂ ਮਾਣ ਭੱਤੇ ਤੋਂ ਆਗਣਵਾੜੀ ਵਰਕਰਾਂ ਤੋਂ ਡਰਾ ਧਮਾਕਾ ਕੇ ਕੰਮ ਲਿਆ ਜਾ ਰਿਹਾ। ਕਈ ਬਲਾਕਾਂ ਦੇ ਵਿੱਚ ਛੇ ਛੇ ਮਹੀਨੇ ਤੋਂ ਮਾਣ ਭੱਤਾ ਨਹੀਂ ਮਿਲਿਆ। ਸਾਰੇ ਪੰਜਾਬ ਵਿੱਚ ਪਿਛਲੇਂ ਤਿੰਨ ਸਾਲ ਤੋਂ ਉੱਪਰ ਸਮਾਂ ਹੋ ਗਿਆ ਕਦੇ ਵੀ ਟਾਈਮ ਸਿਰ ਅਤੇ ਪੂਰਾ ਮਾਣ ਭੱਤਾ ਨਹੀਂ ਮਿਲਿਆ। ਆਂਗਣਵਾੜੀ ਕੇਂਦਰਾਂ ਦੇ ਵਿੱਚ ਆ ਰਿਹਾ ਰਾਸ਼ਨ ਬੇਹੱਦ ਘਟੀਆ ਕੁਆਲਟੀ ਦਾ ਹੈ ਅਤੇ ਬਹੁਤ ਜਿਆਦਾ ਮਾਤਰਾ ਦੇ ਵਿੱਚ ਸੁੱਟਿਆ ਜਾ ਰਿਹਾ ਹੈ। ਉਹਨਾਂ ਇਹ ਵੀ ਕਿਹਾ ਕਿ ਸਬੰਧਿਤ ਵਿਭਾਗ ਵੱਲੋਂ ਜੋ ਨਵੀਂ ਭਰਤੀ ਵਿੱਚ ਆਂਗਣਵਾੜੀ ਹੈਲਪਰਾਂ ਲਈ ਬੀ ਏ ਦੀ ਸ਼ਰਤ ਹਟਾਈ ਜਾਵੇ ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।