ਚੰਡੀਗੜ੍ਹ, 16 ਮਈ, ਦੇਸ਼ ਕਲਿੱਕ ਬਿਓਰੋ :
ਚੰਡੀਗੜ੍ਹ ਵਿੱਚ ਸਰਕਾਰੀ ਹਸਪਤਾਲਾਂ ਦਾ ਸਮਾਂ ਬਦਲ ਗਿਆ ਹੈ। 23 ਜੁਲਾਈ 2025 ਤੱਕ ਹੁਣ ਗਰਮੀਆਂ ਦਾ ਸਮਾਂ ਲਾਗੂ ਰਹੇ। ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਸਾਰੇ ਹਸਪਤਾਲਾਂ ਦਾ ਸਮਾਂ ਬਦਲ ਦਿੱਤਾ ਗਿਆ ਹੈ। ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ, ਸੈਕਟਰ-32, ਅਤੇ ਸਾਊਥ ਕੈਂਪਸ, ਸੈਕਟਰ-48, ਚੰਡੀਗੜ੍ਹ ਵਿੱਚ 23 ਜੁਲਾਈ, 2025 ਤੱਕ ਗਰਮੀਆਂ ਦਾ ਸਮਾਂ ਲਾਗੂ ਰਹੇਗਾ।
ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ ਸੈਕਟਰ 32 ਵਿੱਚ ਓਪੀਡੀ ਰਜਿਸਟ੍ਰੇਸ਼ਨ – ਸਵੇਰੇ 7.00 ਵਜੇ ਤੋਂ ਸਵੇਰੇ 10.00 ਵਜੇ ਤੱਕ ਹੋਵੇਗੀ, ਓਪੀਡੀ ਸਮਾਂ – ਸਵੇਰੇ 8.00 ਵਜੇ ਤੋਂ ਦੁਪਹਿਰ 2.00 ਵਜੇ ਤੱਕ ਅਤੇ ਬਲੱਡ ਕਲੈਕਸ਼ਨ ਸੈਂਟਰ ਦਾ ਸਮਾਂ – ਸਵੇਰੇ 7.00 ਵਜੇ ਤੋਂ ਦੁਪਹਿਰ 12.00 ਵਜੇ ਤੱਕ ਹੋਵੇਗਾ।
ਜੀਐੱਮਸੀਐੱਚ-48
(1) ਓਪੀਡੀ ਸਮਾਂ – ਸਵੇਰੇ 9.00 ਵਜੇ ਤੋਂ ਦੁਪਹਿਰ 12.00 ਵਜੇ ਤੱਕ
(2) ਬਲੱਡ ਕਲੈਕਸ਼ਨ ਸੈਂਟਰ ਦਾ ਸਮਾਂ – ਸਵੇਰੇ 9.00 ਵਜੇ ਤੋਂ 11.00 ਵਜੇ ਤੱਕ
ਐਮਰਜੈਂਸੀ ਸਮੇਂ ਵਿੱਚ ਕੋਈ ਬਦਲਾਅ ਨਹੀਂ ਹੋਵੇਗਾ, ਯਾਨੀ 24 ਘੰਟੇ।