ਸੋਲਾਪੁਰ, 18 ਮਈ, ਦੇਸ਼ ਕਲਿੱਕ ਬਿਓਰੋ :
ਤੋਲਿਆ ਬਣਾਉਣ ਦੇ ਕਾਰਖਾਨੇ ਵਿੱਚ ਭਿਆਨਕ ਅੱਗ ਲੱਗਣ ਕਾਰਨ ਮਾਲਕ ਸਮੇਤ 8 ਲੋਕਾਂ ਦੀ ਮੌਤ ਹੋਣ ਦੀ ਦੁਖਦਾਈ ਖਬਰ ਸਾਹਮਣ ਆਈ ਹੈ। ਮਹਾਰਾਸ਼ਟਰ ਦੇ ਸੋਲਾਪੁਰ ਵਿੱਚ ਅੱਜ ਇਕ ਤੋਲਿਆ ਕਾਰਖਾਨੇ ਵਿੱਚ ਅੱਗ ਲਗ ਗਈ। ਇਸ ਹਾਦਸੇ ਵਿੱਚ ਮਾਲਕ ਅਤੇ ਮਜ਼ਦੂਰ ਪਰਿਵਾਰ ਦੇ 8 ਲੋਕਾਂ ਦੀ ਮੌਤ ਹੋ ਗਈ। ਅੱਗ ਦਾ ਪਤਾ ਲੱਗਣ ਉਤੇ ਸੁਰੱਖਿਆ ਗਾਰਡ ਨੇ ਫਾਇਰ ਬ੍ਰਿਗੇਡ ਨੂੰ ਜਾਣਕਾਰੀ ਦਿੱਤੀ। ਇਸ ਘਟਨਾ ਦਾ ਪਤਾ ਚਲਦਿਆਂ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਘਟਨਾ ਸਥਾਨ ਉਤੇ ਪਹੁੰਚ ਗਈਆਂ। ਗਲੀ ਤੰਗ ਹੋਣ ਕਾਰਨ ਅੱਗ ਬੁਝਾਉਣ ਲਈ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ। ਕਾਰਖਾਨੇ ਦੇ ਮਾਲਕ ਉਸਮਾਨ ਮੰਸੂਰੀ ਅਤੇ ਇਕ ਮਜ਼ਦੂਰ, ਕੁਲ 8 ਲੋਕਾਂ ਨੂੰ ਅੱਗ ਨੇ ਆਪਣੇ ਲਪੇਟ ਵਿੱਚ ਲੈ ਲਿਆ। ਸਾਰੀਆਂ ਲਾਸ਼ਾਂ ਨੂੰ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ। ਇਸ ਕਾਰਖਾਨੇ ਵਿੱਚ ਤੋਲੀਏ ਅਤੇ ਹੋਰ ਸਮੱਗਰੀ ਬਣਾਈ ਜਾਂਦੀ ਸੀ।