ਕਿਹਾ, ‘ਨਮਸਤੇ ਮੋਦੀ ਜੀ… ਮੈਂ ਆਪਸੇ ਨਹੀਂ ਡਰਤੀ’
ਨਵੀਂ ਦਿੱਲੀ, 21 ਮਈ, ਦੇਸ਼ ਕਲਿੱਕ ਬਿਓਰੋ :
ਕੇਂਦਰ ਦੀ ਭਾਜਪਾ ਸਰਕਾਰ ਨੂੰ ਲਗਾਤਾਰ ਨਿਸ਼ਾਨਾ ਬਣਾ ਕੇ ਵੱਖ ਵੱਖ ਮੁੱਦਿਆਂ ਉਤੇ ਸਵਾਲ ਪੁੱਛਦੀ ਆ ਰਹੀ ਲੋਕ ਗਾਇਕਾ ਨੇਹਾ ਸਿੰਘ ਰਾਠੌਰ ਖਿਲਾਫ ਥਾਣਿਆਂ ਵਿੱਚ ਸ਼ਿਕਾਇਤਾਂ ਦੇ ਢੇਰ ਲੱਗ ਗਏ ਹਨ। ਉਤਰ ਪ੍ਰਦੇਸ਼ ਦੇ ਵਾਰਾਣਸੀ ਕਮਿਸ਼ਨਰੇਟ ਦੇ 15 ਥਾਣਿਆਂ ਵਿੱਚ 500 ਤੋਂ ਜ਼ਿਆਦਾ ਸ਼ਿਕਾਇਤਾਂ ਪਹੁੰਚੀਆਂ ਹਨ। ਇਨ੍ਹਾਂ ਸ਼ਿਕਾਇਤਾਂ ਪਹੁੰਚਣ ਤੋਂ ਬਾਅਦ ਨੇਹਾ ਸਿੰਘ ਰਾਠੌਰ ਨੇ ਸੋਸ਼ਲ ਮੀਡੀਆ ਉਤੇ ਕਿਹਾ, ‘ਨਮਸਤੇ ਮੋਦੀ ਜੀ… ਮੈਂ ਤੁਹਾਡੇ ਤੋਂ ਨਹੀਂ ਡਰਦੀ।‘ ਇਕੱਲੇ ਲੰਕਾ ਥਾਣੇ ਵਿੱਚ ਹੀ 318 ਸ਼ਿਕਾਇਤਾਂ ਪਹੁੰਚੀਆਂ ਹਨ। ਸ੍ਰੀ ਹਨੂਮਾਨ ਸਿੰਘ ਸੇਨਾ ਦੇ ਪ੍ਰਧਾਨ ਸੁਧੀਰ ਕੁਮਾਰ ਸਿੰਘ ਨੇ ਲੰਕਾ ਥਾਣੇ ਵਿੱਚ ਸ਼ਿਕਾਇਤ ਦੇ ਕੇ ਕਿਹਾ ਕਿ ਲੋਕ ਗਾਇਕਾ ਪਿਛਲੇ ਸਮੇਂ ਤੋਂ ਵਾਰਾਣਸੀ ਤੋਂ ਲੋਕ ਸਭਾ ਮੈਂਬਰ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਬਾਰੇ ਲਗਾਤਾਰ ਅਪਮਾਨਜਨਕ ਵੀਡੀਓ ਬਣਾ ਕੇ ਵਾਇਰਲ ਕਰਦੀ ਆ ਰਹੀ ਹੈ। ਸ਼ਿਕਾਇਤਾਂ ਉਤੇ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।ਜ਼ਿਕਰਯੋਗ ਹੈ ਕਿ ਨੇਹਾ ਸਿੰਘ ਰਾਠੌਰ ਪਿਛਲੇ ਸਮੇਂ ਤੋਂ ਸੋਸ਼ਲ ਮੀਡੀਆ ਉਤੇ ਸਰਕਾਰ ਤੋਂ ਸਵਾਲ ਪੁੱਛਦੀ ਆ ਰਹੀ ਹੈ।