ਨਵੀਂ ਦਿੱਲੀ, ਦੇਸ਼ ਕਲਿੱਕ ਬਿਓਰੋ :
ਸਰਕਾਰੀ ਮੁਲਾਜ਼ਮਾਂ ਲਈ ਇਹ ਚੰਗੀ ਖਬਰ ਹੈ ਕਿ ਹੁਣ ਪੈਨਸ਼ਨ ਅਨੁਮਾਨ ਗਣਨਾ ਕਰਨ ਵਿੱਚ ਕਿਸੇ ਤਰ੍ਹਾਂ ਦੀ ਮੁਸ਼ਕਲ ਨਹੀਂ ਆਵੇਗੀ। ਕੇਂਦਰ ਸਰਕਾਰ ਵੱਲੋਂ ਮੁਲਾਜ਼ਮਾਂ ਦੇ ਲਈ ਯੂਨੀਫਾਈਡ ਪੈਨਸ਼ਨ ਯੋਜਨਾ (ਯੂਪੀਐਸ) ਕੈਲਕੁਲੇਟਰ ਲਾਂਚ ਕੀਤਾ ਹੈ। ਇਸ ਰਾਹੀਂ ਸਰਕਾਰੀ ਮੁਲਾਜ਼ਮ ਆਪਣੀ ਪੈਨਸ਼ਨ ਅਨੁਮਾਨ ਦੀ ਗਣਨਾ ਕਰਨ ਸਕਦੇ ਹਨ।
ਕੈਲਕੁਲੈਟਰ ਉਤੇ ਚੈਕ ਕਰਨ ਲਈ ਇਸ ਲਿੰਕ ਉਤੇ ਕਲਿੱਕ ਕਰੋ
ਵਿੱਤ ਮੰਤਰਾਲੇ ਵੱਲੋਂ ਕਿਹਾ ਗਿਆ ਹੈ ਕਿ ਐਨਪੀਐਸ ਟਰੱਸਟ ਨੇ ਯੂਨੀਫਾਈਡ ਪੈਨਸ਼ਨ ਯੋਜਨਾ ਕੈਲਕੁਲੇਟਰ ਪੇਸ਼ ਕੀਤਾ ਹੈ। ਇਹ ਕੈਲਕੁਲੇਟਰ ਐਨਪੀਐਸ (ਰਾਸ਼ਟਰੀ ਪੈਨਸ਼ਨ ਪ੍ਰਣਾਲੀ) ਅਤੇ ਯੂਪੀਐਸ ਦੋਵਾਂ ਅੰਸ਼ਧਾਰਕਾ ਨੂੰ ਪੈਨਸ਼ਨ ਅਨੁਮਾਨ ਪ੍ਰਦਾਨ ਕਰਦਾ ਹੈ। ਵਿਭਾਗ ਨੇ ਕਿਹਾ ਕਿ ਇਹ ਕੈਲਕੁਲੇਟਰ ਅੰਸ਼ਧਾਰਕਾਂ ਨੂੰ ਸੋਚ ਵਿਚਾਰ ਕਰ ਸਹੀ ਪੈਨਸ਼ਨ ਯੋਜਨਾ ਚੁਣਨ ਵਿੱਚ ਮਦਦ ਕਰੇਗਾ।