ਸਲੇਮਪੁਰ ਸਕੂਲ ਦੇ ਪੁਜ਼ੀਸ਼ਨਾਂ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ

Published on: May 21, 2025 1:13 pm

ਸਿੱਖਿਆ \ ਤਕਨਾਲੋਜੀ

ਸ੍ਰੀ ਚਮਕੌਰ ਸਾਹਿਬ/ ਮੋਰਿੰਡਾ 21 ਮਈ ਭਟੋਆ 

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਲੇਮਪੁਰ ਵਿਖੇ ਬੋਰਡ ਦੀਆਂ ਪਹਿਲੀਆਂ ਤਿੰਨ ਪੁਜ਼ੀਸ਼ਨਾਂ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। 

ਪ੍ਰਿੰਸੀਪਲ ਪਵਨ ਕੁਮਾਰ  ਨੇ ਦੱਸਿਆ ਕਿ ਅੱਜ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 12ਵੀਂ/10ਵੀਂ ਤੇ 8ਵੀਂ  ਘੋਸ਼ਿਤ ਕੀਤੇ ਗਏ ਨਤੀਜੇ ਵਿੱਚ  ਸਕੂਲ  ਦੇ ਵਿਦਿਆਰਥੀਆਂ ਦਾ  ਨਤੀਜਾ 100%  ਰਿਹਾ ਹੈ। 12ਵੀਂ ਵਿੱਚੋਂ  ਸੋਨਪ੍ਰੀਤ ਕੌਰ ਨੇ  452 ਅੰਕ ਲੈਕੇ  ਪਹਿਲਾ ਸਥਾਨ  ਸੁਖਦੀਪ ਸਿੰਘ 446 ਅੰਕਾਂ ਨਾਲ  ਦੂਸਰਾ ਸਥਾਨ ਤੇ  ਕੇਸਵ ਕੁਮਾਰ ਨੇ 427 ਅੰਕ ਪ੍ਰਾਪਤ ਕਰਕੇ  ਤੀਸਰਾ ਸਥਾਨ ਹਾਸਿਲ ਕੀਤਾ । ਇਸੇ ਤਰ੍ਹਾਂ ਦਸਵੀ ਵਿੱਚੋਂ ਭਵਨਦੀਪ ਕੌਰ ਨੇ 615  ਅੰਕ ਹਾਸਲ ਕਰਕੇ ਪਹਿਲਾ  ਨਵਨੀਤ ਕੌਰ 586 ਨਾਲ ਦੂਸਰਾ ਸਥਾਨ ਤੇ ਦਲਜੀਤ ਸਿੰਘ 582 ਨਾਲ ਤੀਜਾ ਸਥਾਨ ਹਾਸਿਲ ਕੀਤਾ ਹੈ, ਜਦਕਿ ਅੱਠਵੀਂ ਵਿੱਚ  ਅਰਸ਼ਦੀਪ ਸਿੰਘ ਨੇ ਪਹਿਲਾ ਸਥਾਨ,  ਰਮਨਪ੍ਰੀਤ ਕੌਰ ਨੇ ਦੂਸਰਾ ਅਤੇ    ਯੁਵਰਾਜ ਸਿੰਘ ਨੇ ਤੀਜਾ ਸਥਾਨ ਹਾਸਿਲ ਕੀਤਾ ਹੈ।  ਇਸ ਮੌਕੇ ਪੰਜਾਬੀ ਮਾਸਟਰ ਕੁਲਤਾਰ ਸਿੰਘ ਨੇ ਦੱਸਿਆ ਅੱਜ ਸਵੇਰ ਦੀ ਸਭਾ ਵਿੱਚ ਇਨਾ  ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ । ਉਨਾ ਦੱਸਿਆ ਕਿ  ਬਾਰਵੀ ਦੇ 27 / 27 ਤੇ ਦਸਵੀ ਦੇ 19/19 ਵਿਦਿਆਰਥੀ ਪਾਸ ਹੋਏ ਹਨ ਅਤੇ  ਜ਼ਿਆਦਾਤਰ ਵਿਦਿਆਰਥੀ 80% ਤੋਂ ਵੱਧ ਅੰਕ ਲੈ ਕੇ ਪਾਸ ਹੋਏ ਹਨ। ਇਸ ਮੌਕੇ ਸਕੂਲ ਮੈਨੇਜਮੈਟ ਕਮੇਟੀ ਚੇਅਰਮੈਨ ਤੇ ਮੈਬਰਾਂ ਵੱਲੋ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ ਗਈ ਤੇ ਪ੍ਰਿੰਸੀਪਲ ਤੇ ਸਮੂਹ ਸਟਾਫ ਦੀ ਮਿਹਨਤ ਤੇ ਸੁਚੱਜੀ ਅਗਵਾਈ ਲਈ ਸ਼ਲਾਘਾ ਕੀਤੀ ਗਈ । ਇਸ ਮੌਕੇ ਪਿੰਡ ਸਰਪੰਚ ਸੁਰਜੀਤ ਕੌਰ ,ਪੰਚ ਦੀਦਾਰ ਸਿੰਘ ,ਪੰਚ ਵਿਕਰਮ ਸਿੰਘ ,ਲੈਕਚਰਾਰ ਸੰਜੀਵ ਅੱਤਰੀ, ਸੁਮਨਦੀਪ ਕੌਰ,ਪੰਜਾਬੀ ਮਾਸਟਰ ਕੁਲਤਾਰ ਸਿੰਘ, ਹਰਪ੍ਰੀਤ ਕੌਰ, ਹਰਿੰਦਰ ਕੌਰ, ਅਨੁਰਾਧਾ, ਦੀਪਿਕਾ ਗੋਇਲ, ਮਾਧੁਰੀ ਮਿੱਤਲ,ਰਮਨਪ੍ਰੀਤ ਕੌਰ, ਗੁਰਿੰਦਰ ਕੌਰ ,ਨਰਿੰਦਰ ਕੌਰ , ਸਿਮਰਨਜੋਤ ਸਿੰਘ, ਰਾਜਬੀਰ ਸਿੰਘ, ਹਰਜੀਤ ਸਿੰਘ, ਕਰਮ ਸਿੰਘ, ਜਗਤਾਰ ਸਿੰਘ, ਕਮਲਜੀਤ ਕੌਰ , ਕੁਲਵੰਤ ਕੌਰ ਆਦਿ ਹਾਜਰ ਸਨ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।