ਜਦ ਤੱਕ ਬਾਦਲ ਦਲ ਦਾ ਦਖ਼ਲ ਸ਼੍ਰੋਮਣੀ ਕਮੇਟੀ ਵਿੱਚ ਰਹੇਗਾ, ਕਿਸੇ ਪ੍ਰਬੰਧਕੀ ਤੇ ਧਾਰਮਿਕ ਸੁਧਾਰ ਦੀ ਆਸ ਨਹੀਂ ਕੀਤੀ ਜਾ ਸਕਦੀ: ਰਵੀਇੰਦਰ ਸਿੰਘ 

Published on: May 24, 2025 3:30 pm

ਪੰਜਾਬ

ਮੋਰਿੰਡਾ  24 ਮਈ ਭਟੋਆ 

 ਸਾਬਕਾ ਸਪੀਕਰ ਤੇ ਸੀਨੀਅਰ ਅਕਾਲੀ ਆਗੂ  ਰਵੀਇੰਦਰ ਸਿੰਘ  ਨੇ ਪੰਜਾਬ ਦੇ ਮੌਜੂਦਾ ਪੰਥਕ ਹਾਲਾਤਾਂ ਤੇ ਗਹਿਰੀ ਚਿੰਤਾ ਦਾ ਪ੍ਰਗਟਾਵਾ ਕਰਦਿਆ ਕਿਹਾ ਕਿ ਨਿੱਜ ਪ੍ਰਸਤੀ ਹੇਠ ਸਿੱਖ ਸੰਸਥਾਵਾਂ ਤੇ ਬਾਦਲ ਦਲ ਦੇ ਗਲਬੇ ਕਾਰਨ ਜਥੇਦਾਰਾਂ ਦੇ ਅਕਸ ਨੂੰ ਢਾਹ ਲੱਗੀ ਹੈ।‌ ਉਨਾਂ  ਕਿ ਬਾਦਲ ਦਲ ਦੀ ਆਪ ਹੁਦਰੀਆਂ ਜਿਉਂ ਦੀਆਂ ਤਿਉਂ ਹਨ ।ਉਨਾਂ ਕਿਹਾ ਕਿ ਹੈਰਾਨਗੀ ਇਸ ਗੱਲ ਦੀ ਹੈ ਇਕ ਪਰਿਵਾਰ ਸਿੱਖ ਕੌਮ ਦੀਆ ਮਹਾਨ ਸੰਸਥਾਵਾਂ ਨਾਲ ਸਿੱਧੀ ਟੱਕਰ ਲੈ ਰਿਹਾ ਪਰ ਸਿੱਖ ਕੌਮ ਨੇ ਅਜੇ ਵੀ ਚੁੱਪੀ ਧਾਰੀ ਹੋਈ ਹੈ।

ਸਥਾਨਕ ਖਾਲਸਾ ਕਾਲਜ ਅਤੇ ਖਾਲਸਾ ਸਕੂਲ ਦੇ ਮੈਨੇਜਰ ਤੇ ਸ਼ਰੋਮਣੀ ਕਮੇਟੀ ਦੇ ਸਾਬਕਾ ਮੈਂਬਰ ਜਥੇਦਾਰ ਹਰਬੰਸ ਸਿੰਘ ਕੰਧੋਲਾ ਰਾਂਹੀ ਜਾਰੀ ਬਿਆਨ ਵਿੱਚ ਸ ਰਵੀਇੰਦਰ ਸਿੰਘ ਨੇ ਕਿਹਾ ਕਿ  ਬਾਦਲਾਂ ਨੇ ਪੰਥ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਅਤੇ ਉਹ ਹੁਣ ਵੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਿੱਖ ਅਤੇ ਪੰਜਾਬ ਦੀ ਰਾਜਨੀਤੀ ਵਿਚ ਕੁਝ ਜਗ੍ਹਾ ਬਣਾਉਣ ਲਈ ਵਰਤ ਰਿਹਾ ਹੈ,ਜੋ ਉਹ ਹਮੇਸ਼ਾ ਕਰਦਾ ਆ ਰਿਹਾ। ਸਾਬਕਾ ਸਪੀਕਰ ਨੇ ਕਿਹਾ ਕਿ 

ਜਥੇਦਾਰਾਂ ਦੀਆਂ ਨਿਯੁਕਤੀਆਂ ਸਬੰਧੀ ਵਿਧੀ ਵਿਧਾਨ ਬਣਾਉਣਾਂ ਸਮੇਂ ਦੀ ਮੁੱਖ ਲੋੜ ਹੈ।‌ਉਨਾਂ ਕਿਹਾ ਕਿ  ਬਾਦਲ ਪਰਿਵਾਰ ਨੇ ਸਿੱਖੀ ਸਿਧਾਂਤਾਂ ਤੇ ਮਰਿਆਦਾ ਦੀ‌‌ ਘੋਰ ਉਲੰਘਣਾ ਕੀਤੀ ਹੈ ਅਤੇ ਸ੍ਰੀ ਅਕਾਲ ਤਖਤ ਦਾ ਪ੍ਰਬੰਧ ਸਿੱਖ ਸੰਗਤ ਕੋਲ ਨਾ ਹੋਣ ਕਰਕੇ ਅਤੇ ਜਥੇਦਾਰਾਂ ਦੇ ਨਿਯੁਕਤੀ, ਸੇਵਾ ਮੁਕਤੀ ਆਦਿ ਬਾਰੇ ਕੋਈ ਵਿਧੀ ਵਿਧਾਨ ਨਾ ਹੋਣ ਕਾਰਨ ਹੀ ਅੱਜ ਮੌਜੂਦਾ ਹਾਲਾਤ ਪੈਦਾ ਹੋਏ ਹਨ। ਜਿਸ ਕਾਰਨ ਸਿੱਖ ਸੰਗਤ ਵਿੱਚ ਭਾਰੀ ਰੋਸ ਹੈ।

ਉਨਾਂ ਕਿਹਾ ਕਿ ਮਰਿਆਦਾ ਤੋ ਹੱਟ ਕੇ ਕੀਤੀਆਂ ਜਾ ਰਹੀਆਂ ਅਜਿਹੀਆਂ ਪੰਥਕ ਵਿਰੋਧੀ ਕਾਰਵਾਈਆਂ ਕਰਕੇ ਵਿਸ਼ਵ ਭਰ ਦੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।ਸਾਬਕਾ ਸਪੀਕਰ ਨੇ ਕਿਹਾ ਕਿ ਜਦ ਤੱਕ ਬਾਦਲ ਦਲ ਦਾ ਦਖ਼ਲ ਸ਼੍ਰੋਮਣੀ ਕਮੇਟੀ ਵਿੱਚ ਰਹੇਗਾ, ਇਥੇ ਕਿਸੇ ਪ੍ਰਬੰਧਕੀ ਤੇ ਧਾਰਮਿਕ ਸੁਧਾਰ ਦੀ ਆਸ ਨਹੀਂ ਕੀਤੀ ਜਾ ਸਕਦੀ।

ਸਾਬਕਾ ਸਪੀਕਰ ਮੁਤਾਬਕ ਅਕਾਲੀ ਦਲ ਦਾ ਜਨਮ ਗੁਰਦੁਆਰਿਆਂ ਨੂੰ ਭ੍ਰਿਸ਼ਟ ਮਸੰਦਾਂ ਤੋਂ ਆਜ਼ਾਦ ਕਰਵਾਉਣ ਅਤੇ ਪੰਥ ਤੇ ਗੁਰੂ ਗ੍ਰੰਥ ਸਾਹਿਬ ਦੀ ਆਨ-ਬਾਨ ਅਤੇ ਸ਼ਾਨ ਦੀ ਕਾਇਮੀ ਦੇ ਮੋਰਚਿਆਂ ਵਿਚੋਂ ਹੋਇਆ ਸੀ,ਪਰ  ਬਾਦਲ ਪਰਿਵਾਰ ਉੱਪਰ ਸਿੱਖਾਂ ਦੇ ਜਾਗਤ-ਜੋਤਿ ਇਸ਼ਟ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਵਾਉਣ ਦਾ ਕਲੰਕ ਵੀ  ਲੱਗ ਗਿਆ ਹੈ,ਜੋਂ  ਬਾਦਲ ਪਰਿਵਾਰ ਦੇ ਮੱਥੇ ਉੱਤੇ ਇੱਕ ਸਦੀਵੀ ਧੱਬਾ ਹੈ।‌

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।